ਜਲੰਧਰ ''ਚ ਲੁੱਟ-ਖੋਹ ਦੀਆਂ 15 ਵਾਰਦਾਤਾਂ ਕਰਨ ਵਾਲੇ ਲੁਟੇਰੇ ਚੜ੍ਹੇ ਪੁਲਸ ਅੜਿੱਕੇ, ਇਕ ਦੇ ਲੱਗੀ ਗੋਲ਼ੀ

Friday, Dec 29, 2023 - 05:54 AM (IST)

ਜਲੰਧਰ (ਮਾਹੀ/ਸ਼ੋਰੀ)- ਦਿਹਾਤ ਦੇ ਥਾਣਾ ਮਕਸੂਦਾਂ ਦੀ ਪੁਲਸ ਨੇ ਬੁਲੇਟ ਸਵਾਰ ਲੁਟੇਰਿਆਂ ਨੂੰ ਕਾਬੂ ਕੀਤਾ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਦਿਹਾਤੀ ਖੇਤਰ ’ਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਦੱਸ ਦੇਈਏ ਕਿ ਬੁਲੇਟ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਪਿਸਤੌਲ ਤੇ ਤੇਜ਼ਧਾਰ ਹਥਿਆਰਾਂ ਦੀ ਮਦਦ ਨਾਲ ਰਾਹਗੀਰਾਂ ਨਾਲ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਇਨ੍ਹਾਂ ਤਿੰਨਾਂ ਲੁਟੇਰਿਆਂ ਨੇ ਪੁਲਸ ਮਹਿਕਮੇ ਨੂੰ ਪ੍ਰੇਸ਼ਾਨ ਕਰ ਰੱਖਿਆ ਸੀ।

ਇਹ ਖ਼ਬਰ ਵੀ ਪੜ੍ਹੋ - ਅਬੂਧਾਬੀ ’ਚ ਹਿੰਦੂ ਮੰਦਰ ਬਣ ਕੇ ਤਿਆਰ, 24 ਫਰਵਰੀ ਨੂੰ ਪੀ. ਐੱਮ. ਮੋਦੀ ਕਰਨਗੇ ਉਦਘਾਟਨ

ਡੀ. ਐੱਸ. ਪੀ. ਕਰਤਾਰਪੁਰ ਬਲਬੀਰ ਸਿੰਘ ਤੇ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਸਿਕੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੰਡ ਇਲਾਕੇ ’ਚ ਗੋਲੀ ਚੱਲੀ ਹੈ। ਸੂਚਨਾ ਮਿਲਣ ਤੋਂ ਬਾਅਦ ਉਹ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਨ੍ਹਾਂ ਦੇ ਇਲਾਕੇ ’ਚ ਕਿਤੇ ਵੀ ਗੋਲੀਬਾਰੀ ਨਹੀਂ ਹੋਈ। ਐੱਸ. ਐੱਚ. ਓ ਸਿਕੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੁਲੇਟ ਮੋਟਰਸਾਈਕਲ ਸਵਾਰ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਮੰਡ ਕੋਲੋਂ ਲੰਘ ਰਹੇ ਹਨ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮੰਡ ਚੌਕੀ ਨੇੜੇ ਨਾਕਾਬੰਦੀ ਕੀਤੀ ਤੇ ਬੁਲੇਟ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ।

ਪੁੱਛਗਿੱਛ ਦੌਰਾਨ ਬੁਲੇਟ ਸਵਾਰਾਂ ਨੇ ਦੱਸਿਆ ਕਿ ਉਹ ਕੁੱਲ 3 ਨੌਜਵਾਨ ਸਨ। ਉਹ ਦਿਹਾਤੀ ਖੇਤਰਾਂ ’ਚ ਬੰਦੂਕ ਦੀ ਨੋਕ ’ਤੇ ਤੇਜ਼ਧਾਰ ਹਥਿਆਰਾਂ ਨਾਲ ਲੁੱਟਾਂ-ਖੋਹਾਂ ਕਰਦੇ ਹਨ। ਫੜੇ ਗਏ ਦੋਵੇਂ ਲੁਟੇਰਿਆਂ ਦੀ ਪਛਾਣ ਹਰਜੋਤ ਸਿੰਘ ਉਰਫ ਜੋਤਾ ਵਾਸੀ ਜ਼ਿਲਾ ਕਪੂਰਥਲਾ ਤੇ ਗੌਰਵ ਸ਼ੇਮਾਰ ਵਜੋਂ ਹੋਈ ਹੈ। ਸੂਤਰਾਂ ਅਨੁਸਾਰ ਐੱਸ. ਐੱਚ. ਓ. ਨੂੰ ਦੋਵੇਂ ਮੁਲਜ਼ਮਾਂ ਨੇ ਸਿਕੰਦਰ ਸਿੰਘ ਨੂੰ ਕਾਫੀ ਝੂਠ ਬੋਲਿਆ ਪਰ ਉਨ੍ਹਾਂ ਨੇ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਲਿਆਂਦੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਸੁਲਝਾ ਲਿਆ।

ਇਹ ਖ਼ਬਰ ਵੀ ਪੜ੍ਹੋ - ਰੋਜ਼ੀ-ਰੋਟੀ ਲਈ ਇਟਲੀ ਜਾ ਰਹੇ ਪੰਜਾਬੀ, ਪਰ ਇਟਲੀ ਦੇ ਨੌਜਵਾਨ ਚੰਗੇ ਭਵਿੱਖ ਲਈ ਆਪ ਛੱਡ ਰਹੇ ਨੇ ਦੇਸ਼

ਫੜੇ ਗਏ ਮੁਲਜ਼ਮਾਂ ਜੋਤਾ ਤੇ ਗੌਰਵ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੇ ਤੀਜੇ ਸਾਥੀ ਗੁਰਦਿੱਤ ਸਿੰਘ ਵਾਸੀ ਬਸਤੀ ਸ਼ੇਖ ਨੂੰ ਗੋਲੀ ਲੱਗੀ ਸੀ ਤੇ ਉਨ੍ਹਾਂ ਨੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਸੀ। ਥਾਣਾ ਮਕਸੂਦਾਂ ਦੀ ਪੁਲਸ ਨੇ ਹਰਜੋਤ ਸਿੰਘ ਉਰਫ਼ ਜੋਤਾ ਗੌਰਵ ਸ਼ਿਮਰ ਤੇ ਗੁਰਦਿੱਤ ਸਿੰਘ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਦੋਵੇਂ ਮੁਲਜ਼ਮ ਹਰਜੋਤ ਸਿੰਘ ਉਰਫ਼ ਜੋਤਾ ਵਾਸੀ ਕਪੂਰਥਲਾ, ਗੌਰਵ ਸ਼ੇਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਪੁਲਸ ਤੀਜੇ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਕਾਬੂ ਕੀਤੇ ਹਰਜੋਤ ਤੇ ਗੌਰਵ ਕੋਲੋਂ ਇਕ ਨਾਜਾਇਜ਼ ਪਿਸਤੌਲ ਤੋਂ ਇਲਾਵਾ ਇਕ ਬੁਲੇਟ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਡੀ. ਐੱਸ. ਪੀ. ਕਰਤਾਰਪੁਰ ਬਲਬੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਲੁਟੇਰਿਆਂ ਨੇ ਕਰਤਾਰਪੁਰ ਸਬ-ਡਵੀਜ਼ਨ ਦੇ ਕਰਤਾਰਪੁਰ, ਲਾਂਬੜਾ ਤੇ ਮਕਸੂਦਾਂ ਦੇ ਇਲਾਕਿਆਂ ’ਚ 15 ਦੇ ਕਰੀਬ ਲੁੱਟ-ਖੋਹ ਦੀਆਂ ਵਾਰਦਾਤਾਂ ਕੀਤੀਆਂ ਹਨ।

ਪੁਲਸ ਲਈ ਬਣੀ ਬੁਝਾਰਤ : ਆਖਰ ਗੋਲੀ ਚੱਲੀ ਕਿੱਥੇ ਪੇਂਡੂ ਜਾਂ ਬਸਤੀਆਤ ਇਲਾਕੇ ’ਚ?

ਸਿਵਲ ਹਸਪਤਾਲ 'ਚ ਇਲਾਜ ਅਧੀਨ ਗੁਰਦਿੱਤ ਸਿੰਘ ਪੁੱਤਰ ਸੁਖਦੇਵ ਨੀਵੀ ਉਜਾਲਾ ਨਗਰ ਬਸਤੀ ਸ਼ੇਖ, ਜੋ ਕਿ ਕੁਝ ਸਮਾਂ ਪਹਿਲਾਂ ਵਿਦੇਸ਼ ਤੋਂ ਆਇਆ ਸੀ। ਦੁਪਹਿਰ ਵੇਲੇ ਉਸ ਦੇ ਦੋਸਤ ਉਸ ਨੂੰ ਜ਼ਖ਼ਮੀ ਹਾਲਤ ’ਚ ਬੁਲੇਟ ਮੋਟਰ ਸਾਈਕਲ ’ਤੇ ਲੈ ਕੇ ਸਿਵਲ ਹਸਪਤਾਲ ਦੇ ਪਿਛਲੇ ਗੇਟ ’ਤੇ ਪੁੱਜੇ ਪਰ ਗੇਟ ਬੰਦ ਹੋਣ ਕਾਰਨ ਉਹ ਕਿਸੇ ਤਰ੍ਹਾਂ ਉਸ ਨੂੰ ਇਲਾਜ ਲਈ ਐਮਰਜੈਂਸੀ ਵਾਰਡ ’ਚ ਲਿਆਏ। ਉਸ ਦਾ ਇਲਾਜ ਕਰਨ ਵਾਲੀ ਮਹਿਲਾ ਡਾਕਟਰ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਦੀ ਛਾਤੀ ਦਾ ਐਕਸਰੇ ਕਰਵਾਇਆ ਤਾਂ ਜੋ ਪਤਾ ਲੱਗ ਸਕੇ ਕਿ ਗੋਲੀ ਸਰੀਰ ਦੇ ਅੰਦਰ ਲੱਗੀ ਹੈ ਜਾਂ ਨਹੀਂ।

ਬਾਅਦ ’ਚ ਪਤਾ ਲੱਗਾ ਕਿ ਗੋਲੀ ਜਾਂ ਗੋਲੀ ਦੇ ਟੁਕੜੇ ਆਰ-ਪਾਰ ਹੋ ਚੁੱਕੇ ਸਨ। ਜ਼ਖ਼ਮੀ ਗੁਰਦਿੱਤ ਸਿੰਘ ਨੇ ਪਹਿਲਾਂ ਪੁਲਸ ਨੂੰ ਦੱਸਿਆ ਕਿ ਗੋਲੀ ਉਸ ਨੂੰ ਪਿੰਡ ਸੰਗਲ ਸੋਹਲ, ਜੋ ਕਿ ਮਕਸੂਦਾਂ ਥਾਣੇ ਅਧੀਨ ਆਉਂਦਾ ਹੈ, ਉੱਥੇ ਲੱਗੀ। ਇਸ ਤੋਂ ਬਾਅਦ ਉਸ ਨੇ ਡਾਕਟਰ ਨੂੰ ਆਪਣਾ ਐੱਮ. ਐੱਲ. ਆਰ. ਕੱਟਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੁਲਸ ਅਨੁਸਾਰ ਜ਼ਖ਼ਮੀ ਗੁਰਦਿੱਤ ਸਿੰਘ ਨੇ ਬਾਅਦ ’ਚ ਆਪਣੇ ਬਿਆਨ ਦਰਜ ਕਰਵਾਏ ਕਿ ਜਦੋਂ ਉਸ ਦੇ ਦੋ ਦੋਸਤ ਉਸ ਦੇ ਘਰ ਉਸ ਨੂੰ ਮਿਲਣ ਆਏ ਤਾਂ ਗੇਟ ਨੇੜੇ ਗਲਤੀ ਨਾਲ ਗੋਲੀ ਚੱਲ ਗਈ ਤੇ ਉਹ ਜ਼ਖ਼ਮੀ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਮੰਦਰ ਦੇ ਪ੍ਰਧਾਨ 'ਤੇ ਚੱਲੀਆਂ ਗੋਲ਼ੀਆਂ, ਕੁਝ ਦਿਨ ਪਹਿਲਾਂ ਲਿਖੇ ਗਏ ਸੀ ਖ਼ਾਲਿਸਤਾਨ ਪੱਖੀ ਨਾਅਰੇ

ਉਸ ਦੇ ਦੋਸਤ ਉਸ ਦੀ ਜਾਨ ਬਚਾਉਣ ਲਈ ਉਸ ਨੂੰ ਸਿਵਲ ਹਸਪਤਾਲ ਲੈ ਗਏ। ਦੇਰ ਰਾਤ ਤੱਕ ਇਹ ਸਾਰੀ ਕਹਾਣੀ ਪੁਲਸ ਲਈ ਬੁਝਾਰਤ ਬਣੀ ਹੋਈ ਸੀ ਕਿ ਆਖਿ ਗੋਲੀ ਪੇਂਡੂ ਖੇਤਰ ’ਚ ਲੱਗੀ ਜਾਂ ਬਸਤੀ ਇਲਾਕੇ ’ਚ। ਏ. ਸੀ. ਪੀ. ਵੈਸਟ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਪੁਲਸ ਨੇ ਉਨ੍ਹਾਂ ਦੇ ਘਰ ਅਤੇ ਆਲੇ-ਦੁਆਲੇ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਗੋਲ਼ੀ ਚੱਲੀ ਹੀ ਨਹੀਂ।

ਦੂਜੇ ਪਾਸੇ ਦਿਹਾਤੀ ਪੁਲਸ ਦਾ ਕਹਿਣਾ ਹੈ ਕਿ ਬਸਤੀ ਇਲਾਕੇ ’ਚ ਨੌਜਵਾਨ ਦੇ ਘਰ ’ਚ ਗੋਲੀ ਚੱਲੀ ਸੀ ਤੇ ਥਾਣਾ ਨੰ. 5 ਦੀ ਪੁਲਸ ਨੇ ਉਕਤ ਵਿਅਕਤੀ ਦੇ ਬਿਆਨਾਂ ਦੇ ਆਧਾਰ ’ਤੇ ਇਰਾਦਾ ਕਤਲ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਥਾਣਾ ਨੰ. 5 ਦੇ ਐੱਸ. ਐੱਚ. ਓ ਪਰਮਿੰਦਰ ਸਿੰਘ ਨੇ ਸਪੱਸ਼ਟ ਕਿਹਾ ਕਿ ਪੁਲਸ ਕੋਈ ਕੇਸ ਦਰਜ ਨਹੀਂ ਕਰੇਗੀ, ਕਿਉਂਕਿ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਗੋਲੀ ਦਿਹਾਤੀ ਖੇਤਰ ’ਚ ਹੀ ਚੱਲੀ ਹੈ। ਇਸ ਦੇ ਨਾਲ ਹੀ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਨੌਜਵਾਨ ਵੀ ਪੁਲਸ ਕੋਲ ਆਪਣੇ ਬਿਆਨ ਦਰਜ ਨਹੀਂ ਕਰਵਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News