ਲੁਟੇਰਿਆਂ ਵਲੋਂ 14 ਸਾਲਾ ਲੜਕੇ ਦੇ ਚਾਕੂ ਨਾਲ ਕੀਤਾ ਹਮਲਾ

Monday, Jul 08, 2019 - 05:34 PM (IST)

ਲੁਟੇਰਿਆਂ ਵਲੋਂ 14 ਸਾਲਾ ਲੜਕੇ ਦੇ ਚਾਕੂ ਨਾਲ ਕੀਤਾ ਹਮਲਾ

ਖਡੂਰ ਸਾਹਿਬ (ਗਿੱਲ, ਕੰਡਾ) : ਥਾਣਾ ਵੈਰੋਵਾਲ ਦੇ ਅਧੀਨ ਆਉਂਦੇ ਪਿੰਡਾਂ ਵਿਚ ਅਪਰਾਧੀਆਂ ਦੇ ਹੌਂਸਲੇ ਇੰਨੇ ਵੱਧ ਗਏ ਹਨ ਕਿ ਉਹ ਦਿਨ ਦਿਹਾੜੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਨਹੀਂ ਡਰਦੇ ਜਿਸਦੀ ਤਾਜ਼ਾ ਮਿਸਾਲ ਉਸ ਵੇਲੇ ਮਿਲੀ ਜਦੋਂ ਦਿਨ-ਦਿਹਾੜੇ 12 ਵਜੇ ਦੇ ਕਰੀਬ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਆਪਣੀ ਮਾਂ ਨਾਲ ਰਈਆ ਤੋਂ ਵਾਪਸ ਆਪਣੇ ਘਰ ਫਤਿਹਪੁੱਰ ਬਦੇਸ਼ੇ ਜਾ ਰਹੇ 14 ਸਾਲਾ ਨੌਜਵਾਨ ਨੂੰ ਚਾਕੂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਜਾਣਕਾਰੀ ਦਿੰਦਿਆਂ ਲੜਕੇ ਦੀ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਲੜਕੇ ਜਸ਼ਨਪ੍ਰੀਤ ਸਿੰਘ ਨਾਲ ਕਿਸੇ ਕੰਮ ਰਈਆ ਗਈ ਸੀ ਤੇ ਜਦੋਂ ਉਹ ਆਪਣਾ ਕੰਮ ਖਤਮ ਕਰਕੇ ਆਪਣੀ ਐਕਟਿਵਾ 'ਤੇ ਸਵਾਰ  ਹੋ ਕੇ ਘਰ ਜਾ ਰਹੇ ਸਨ ਤਾਂ ਰਸਤੇ ਵਿਚ ਪਿੰਡ ਸਰਾਂ ਤਲਵੰਡੀ ਦੇ ਕੋਲ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਜਿਨ੍ਹਾਂ ਵਿਚੋ ਇਕ ਨੇ ਨੀਲੇ ਰੰਗ ਜਾ ਝੋਲਾ ਪਾਇਆ ਹੋਇਆ ਸੀ,|ਉਨ੍ਹਾਂ ਨੂੰ ਚੁੰਨੀ ਵਿਚ ਆਉਣ ਦਾ ਬਹਾਨਾ ਲਗਾ ਕੇ ਰੋਕ ਲਿਆ ਤੇ ਰੋਕਦਿਆਂ ਹੀ ਇਕ ਨੌਜਵਾਨ ਨੇ ਉਸ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਤੇ ਉਸਦੇ ਦੇ ਬੇਟੇ ਜਸ਼ਨਪ੍ਰੀਤ ਸਿੰਘ ਦੇ ਚਾਕੂ ਦੇ ਵਾਰ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਜਿਸਨੂੰ ਪਹਿਲਾਂ ਮੀਆਂਵਿੰਡ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।

ਇਸ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਵੈਰੋਵਾਲ ਪੁਲਸ ਜਿਨ੍ਹਾਂ ਵਿਚ ਐੱਸ. ਆਈ. ਬਲਬੀਰ ਸਿੰਘ ਏ. ਐੱਸ. ਆਈ. ਹਰੀ ਸਿੰਘ ਏ. ਐੱਸ. ਆਈ. ਰਣਜੀਤ ਸਿੰਘ, ਏ. ਐੱਸ. ਆਈ. ਚਰਨ ਸਿੰਘ, ਏ. ਐੱਸ. ਆਈ. ਸੁਖਦੇਵ ਸਿੰਘ ਮੌਕੇ 'ਤੇ ਪਹੁੰਚੇ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਸਬੰਧੀ ਜਦੋਂ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਕਾਰਵਾਈ ਕਰ ਰਹੀ ਹੈ ਅਤੇ ਜਲਦੀ ਹੀ ਦੋਸ਼ੀ ਪੁਲਸ ਦੀ ਗ੍ਰਿਫਤ ਵਿਚ ਹੋਣਗੇ।


author

Gurminder Singh

Content Editor

Related News