ਵਿਧਾਇਕ ਕੁਲਵੰਤ ਸਿੱਧੂ ਨੇ ਰੋਡਵੇਜ਼ ਦੀ ਬੱਸ ਦੀ ਕੀਤੀ ਅਚਨਚੇਤ ਚੈਕਿੰਗ

Wednesday, Mar 30, 2022 - 11:10 AM (IST)

ਲੁਧਿਆਣਾ (ਵਿੱਕੀ, ਮੋਹਿਨੀ) : ਪੰਜਾਬ ਵਿਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ 'ਆਪ' ਵਿਧਾਇਕਾਂ ਵੱਲੋਂ ਲੋਕ ਹਿੱਤਾਂ ਲਈ ਕਾਰਜ ਜਾਰੀ ਹਨ। ਇਸੇ ਕੜੀ ਤਹਿਤ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਅਚਨਚੇਤ ਪੰਜਾਬ ਰੋਡਵੇਜ਼ ਦੀ ਬੱਸ ਦੀ ਚੈਕਿੰਗ ਕੀਤੀ ਗਈ ਅਤੇ ਸਵਾਰੀਆਂ ਨਾਲ ਗੱਲਬਾਤ ਵੀ ਕੀਤੀ ਗਈ। ਇਸ ਮੌਕੇ ਵਿਧਾਇਕ ਕੁਲਵੰਤ ਸਿੱਧੂ ਨੇ ਦੱਸਿਆ ਕਿ ਭਲਕੇ ਸਾਨੂੰ ਉਕਤ ਰੋਡਵੇਜ਼ ਬੱਸ ਦੀ ਕਿਰਾਇਆ ਵੱਧ ਵਸੂਲਣ ਦੀ ਸ਼ਿਕਾਇਤ ਮਿਲੀ ਸੀ।

ਇਸ ਤੋਂ ਬਾਅਦ ਅੱਜ ਇੱਥੇ ਰੋਡਵੇਜ਼ ਬੱਸ ਦੀ ਚੈਕਿੰਗ ਕੀਤੀ ਗਈ। ਸਵਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਬੱਸ ਮੁਲਾਜ਼ਮਾਂ ਖ਼ਿਲਾਫ਼ ਕੀਤੀ ਸ਼ਿਕਾਇਤ ਬੇ-ਬੁਨਿਆਦ ਪਾਈ ਗਈ। ਸਵਾਰੀਆਂ ਵੱਲੋਂ ਰੂਟ 'ਤੇ ਬੱਸ ਨੂੰ ਲੈ ਕੇ ਆਪਣੀ ਮੰਗ ਰੱਖੀ ਗਈ, ਜਿਸ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ।

ਇਸ ਤੋਂ ਇਲਾਵਾ ਵਿਧਾਇਕ ਕੁਲਵੰਤ ਸਿੱਧੂ ਨੇ ਬੱਸ ਮੁਲਾਜ਼ਮਾਂ ਦੀ ਈਮਾਨਦਾਰੀ ਤੇ ਲਗਨ ਸਦਕਾ ਡਿਊਟੀ ਕਰਨ ‘ਤੇ ਇਨਾਮ ਵੱਜੋਂ ਨਕਦ ਰਾਸ਼ੀ ਦਿੱਤੀ ਤਾਂ ਜੋ ਇਨ੍ਹਾਂ ਮੁਲਾਜ਼ਮਾਂ ਦਾ ਹੌਂਸਲਾ ਵਧੇ, ਉੱਥੇ ਬਾਕੀ ਵੀ ਪ੍ਰੇਰਣਾ ਲੈ ਕੇ ਈਮਾਨਦਾਰੀ ਨਾਲ ਕੰਮ ਕਰਨ। ਕੁਲਵੰਤ ਸਿੱਧੂ ਨੇ ਅੰਤ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਤਲਬ ਹੀ ਆਮ ਲੋਕਾਂ ਦੀ ਸਰਕਾਰ ਹੈ। ਆਮ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ, ਇਹੀ ਸਾਡੀ ਪਾਰਟੀ ਅਤੇ ਸਰਕਾਰ ਦਾ ਮੁੱਖ ਮਕਸਦ ਹੈ।


Babita

Content Editor

Related News