ਰੋਡਵੇਜ਼ ਦੀ ਲਾਰੀ ''ਚ ਹੋਇਆ ਹੰਗਾਮਾ, ਪੁਲਸ ਕੋਲ ਪਹੁੰਚਿਆ ਮਾਮਲਾ

Saturday, Oct 05, 2019 - 02:18 PM (IST)

ਰੋਡਵੇਜ਼ ਦੀ ਲਾਰੀ ''ਚ ਹੋਇਆ ਹੰਗਾਮਾ, ਪੁਲਸ ਕੋਲ ਪਹੁੰਚਿਆ ਮਾਮਲਾ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਮੁਕਤਸਰ ਸਾਹਿਬ ਡਿਪੂ ਦੀ ਰੋਡਵੇਜ਼ ਦੀ ਲਾਰੀ ਮੁਕਤਸਰ ਤੋਂ ਮਲੋਟ ਲਈ ਤਾਂ ਚੱਲੀ ਪਰ ਬੱਸ ਵਿਚ ਅਜਿਹਾ ਡਰਾਮਾ ਹੋਇਆ ਕਿ ਬੱਸ ਨੂੰ ਅੱਧ-ਵਿਚਕਾਰ ਹੀ ਰੁਕਣਾ ਪਿਆ। ਦਰਅਸਲ ਹੋਇਆ ਇੰਝ ਕਿ ਬਸ 'ਚ ਇਕ ਵਿਅਕਤੀ ਜੋ ਅੰਗਹੀਣ ਸੀ ਚੜ੍ਹਿਆ ਅਤੇ ਉਸਦਾ ਕਿਰਾਏ ਨੂੰ ਲੈ ਕੰਡਕਟਰ ਨਾਲ ਹੰਗਾਮਾ ਹੋ ਗਿਆ। ਹੰਗਾਮਾ ਇਥੇ ਹੀ ਨਹੀਂ ਰੁਕਿਆ ਸਗੋਂ ਉਕਤ ਵਿਅਕਤੀ ਨੇ ਬੱਸ ਵਿਚ ਹੀ ਆਪਣੇ ਕੱਪੜੇ ਫਾੜਣੇ ਸ਼ੁਰੂ ਕਰ ਦਿਤੇ ਅਤੇ ਲੱਗੀ ਨਕਲੀ ਲੱਤ ਵੀ ਉਤਾਰ ਕੇ ਸੜਕ 'ਤੇ ਸੁੱਟ ਦਿੱਤੀ। 

ਇਸ ਦੌਰਾਨ ਕੰਡਕਟਰ ਨੇ ਬੱਸ ਰਾਹ ਵਿਚਕਾਰ ਹੀ ਰੁਕਵਾ ਕੇ ਸੂਚਨਾ ਨੇੜੇ ਪੁਲਸ ਚੌਕੀ ਨੂੰ ਦਿਤੀ ਤਾਂ ਪੁਲਸ ਦੇ ਦਖਲ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਕੰਡਕਟਰ ਦਾ ਦੋਸ਼ ਸੀ ਕਿ ਇਸ ਵਿਅਕਤੀ ਨੇ ਟਿਕਟ ਲੈ ਲਈ ਪਰ ਪੈਸੇ ਨਹੀਂ ਦਿਤੇ ਪਰ ਦੂਜੇ ਪਾਸੇ ਅੰਗਹੀਣ ਵਿਅਕਤੀ ਪੈਸੇ ਮਲੋਟ ਜਾ ਕੇ ਦੇਣ ਦੀ ਗੱਲ ਕਰਦਾ ਰਿਹਾ ਅਤੇ ਇਹ ਦਾਅਵਾ ਕਰਦਾ ਰਿਹਾ ਕਿ ਉਸਨੇ ਕੰਡਕਟਰ ਦੀ ਗੱਲਬਾਤ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨਾਲ ਕਰਵਾਈ ਹੈ। ਇਹ ਮਾਮਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਨਾਲ ਸਾਹਮਣੇ ਆਇਆ।


author

Gurminder Singh

Content Editor

Related News