ਬੀਬੀਆਂ ਨਾਲ ਓਵਰ ਲੋਡ ਹੋਈ ਰੋਡਵੇਜ਼ ਦੀ ਬੱਸ ਦਾ ਫਟਿਆ ਟਾਇਰ, 90 ਸਵਾਰੀਆਂ ਨਾਲ ਖਹਿ ਕੇ ਲੰਘੀ ਮੌਤ
Wednesday, Apr 07, 2021 - 06:34 PM (IST)
ਪੱਟੀ (ਸੋਢੀ)- ਪੰਜਾਬ ਸਰਕਾਰ ਵਲੋਂ 1 ਅਪ੍ਰੈਲ 2021 ਤੋਂ ਸਾਰੇ ਪੰਜਾਬ ਵਿਚ ਬੀਬੀਆਂ ਲਈ ਰੋਡਵੇਜ਼ ਬੱਸਾਂ ਦਾ ਕਿਰਾਇਆ ਮੁਆਫ਼ ਕਰ ਦਿੱਤਾ ਗਿਆ ਹੈ ਅਤੇ ਹੁਣ ਜਨਾਨਾ ਸਵਾਰੀਆਂ ਵੀ ਸਰਕਾਰ ਦੀ ਇਸ ਸਕੀਮ ਦਾ ਭਰਪੂਰ ਫਾਇਦਾ ਲੈ ਰਹੀਆਂ ਹਨ, ਜਿਸ ਕਾਰਨ ਪੱਟੀ ਡਿੱਪੂ ਦੀ ਹਰ ਬੱਸ ਪੱਟੀ ਬੱਸ ਅੱਡੇ ਤੋਂ ਫੁੱਲ ਹੋ ਕੇ ਵੱਖ-ਵੱਖ ਰੂਟਾਂ ’ਤੇ ਜਾ ਰਹੀ ਹੈ। ਅੱਜ ਉਸ ਵੇਲੇ ਸਵਾਰੀਆਂ ਦੀ ਜਾਨ ਮਸਾਂ ਬਚੀ ਜਦੋਂ ਪੱਟੀ ਡਿੱਪੂ ਦੀ ਰੋਡਵੇਜ਼ ਬੱਸ ਨੰ: ਪੀ.ਬੀ 46 ਐੱਮ 8981 ਜੋ ਕਿ ਪੱਟੀ ਤੋਂ ਅੰਮ੍ਰਿਤਸਰ ਲਈ ਸਵੇਰੇ 8:10 ਮਿੰਟ ’ਤੇ ਚੱਲੀ। ਇਸ ਦੌਰਾਨ ਰਸਤੇ ’ਚ ਜੰਡੋਕੇ ਤੋਂ ਥੋੜ੍ਹੀ ਦੂਰ ਪਹੁੰਚਣ ’ਤੇ ਰੋਡਵੇਜ਼ ਬੱਸ ਜੋ ਕਿ ਓਵਰਲੋਡ ਹੋਣ ਕਰਕੇ ਬੱਸ ਦੇ ਅਗਲੇ ਪਾਸੇ ਡਰਾਈਵਰ ਸਾਈਡ ਵਾਲਾ ਟਾਇਰ ਫੱਟ ਗਿਆ ਅਤੇ ਬੱਸ ਦੀ ਸਪੀਡ ਹੌਲੀ ਹੋਣ ਕਰਕੇ 90 ਸਵਾਰੀਆਂ ਦੀ ਜਾਨ ਬਚ ਗਈ। ਇਸ ਦੌਰਾਨ ਡਰਾਈਵਰ ਵਰਿੰਦਰ ਸਿੰਘ ਬੱਬੂ ਦੀ ਹੁਸ਼ਿਆਰੀ ਨਾਲ ਬੱਸ ਪਲਟਨ ਤੋਂ ਬਚਾ ਗਈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ 8 ਅਪ੍ਰੈਲ ਨੂੰ ਸੂਬੇ ਵਿਚ ਗਜ਼ਟਿਡ ਛੁੱਟੀ ਦਾ ਐਲਾਨ
ਇਸ ਮੌਕੇ ਉਕਤ ਬੱਸ ਦੇ ਡਰਾਈਵਰ ਵਰਿੰਦਰ ਸਿੰਘ ਬੱਬੂ ਤੇ ਕੰਡਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬੀਬੀਆਂ ਨੂੰ ਫ੍ਰੀ ਦੀ ਸਹੂਲਤ ਦੇਣ ਨਾਲ ਰੋਜ਼ਾਨਾ ਹੀ ਬੱਸਾਂ ਫੁੱਲ ਹੋ ਕੇ ਜਾ ਰਹੀਆਂ ਹਨ ਅਤੇ ਬੀਬੀਆਂ ਵੀ ਬੱਸ ਭਰੀ ਹੋਣ ਦੇ ਬਾਵਜੂਦ ਹੀ ਸਫਰ ਕਰਨ ਨੂੰ ਪਹਿਲ ਦੇ ਰਹੀਆਂ ਹਨ, ਭਾਵੇਂ ਕਿ ਬੱਸ ਓਵਰਲੋਡ ਹੈ ਪਰ ਫਿਰ ਵੀ ਬੀਬੀਆਂ ਸਬਰ ਨਹੀਂ ਕਰਦੀਆਂ।
ਇਹ ਵੀ ਪੜ੍ਹੋ : ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਚੱਲਦੇ ਪੰਜਾਬ ਸਰਕਾਰ ਦਾ ਨਵਾਂ ਫਰਮਾਨ
ਦੂਸਰੇ ਪਾਸੇ ਸੂਬਾ ਸਰਕਾਰ ਲੋਕਾਂ ਨੂੰ ਕੋਰੋਨਾ ਤੋਂ ਜਾਗਰੂਕ ਕਰਨ ਲਈ ਭੀੜ-ਭਾੜ ਵਾਲੀ ਥਾਂ ਤੋਂ ਜਾਣ ਲਈ ਰੋਕਣ ਦਾ ਕੰਮ ਕਰ ਰਹੀ ਹੈ ਅਤੇ ਬਿਨਾਂ ਮਾਸਕ ਤੋਂ ਪੁਲਸ ਵਲੋਂ ਚਲਾਨ ਕੀਤੇ ਜਾ ਰਹੇ ਹਨ ਪਰ ਲੱਗਦਾ ਸ਼ਾਇਦ ਰੋਡਵੇਜ਼ ਬੱਸਾਂ ਵਿਚ ਸਫਰ ਕਰਨ ਵਾਲੀਆਂ ਸਵਾਰੀਆਂ ਨੂੰ ਕੋਰੋਨਾ ਤੋਂ ਡਰ ਨਹੀਂ ਲੱਗ ਰਿਹਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨੀ ਮੁੰਡੇ ਨਾਲ ਚੈਟਿੰਗ ’ਤੇ ਹੋਇਆ ਪਿਆਰ, 25 ਤੋਲੇ ਸੋਨਾ ਲੈ ਕੇ ਉੜੀਸਾ ਤੋਂ ਕਰਤਾਰਪੁਰ ਕੌਰੀਡੋਰ ਪਹੁੰਚੀ ਕੁੜੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?