ਸਡ਼ਕ ’ਚ ਪਿਅਾ ਟੋਇਅਾ ਦੇ ਰਿਹੈ ਹਾਦਸਿਅਾਂ ਨੂੰ ਸੱਦਾ
Wednesday, Aug 15, 2018 - 01:16 AM (IST)

ਹਰਿਆਣਾ, (ਜ. ਬ.)- ਹਰਿਆਣਾ-ਸ਼ਾਮਚੁਰਾਸੀ ਸਡ਼ਕ ’ਤੇ ਪੈਂਦੇ ਪਿੰਡ ਡਡਿਆਣਾ ਕਲਾਂ ਦੇ ਨੇਡ਼ੇ ਚੋਅ ਵਿਚ ਬਣੇ ਕਾਜ਼ਵੇ ’ਤੇ ਇਕ 5 ਫੁੱਟ ਡੂੰਘਾ ਤੇ ਚੌਡ਼ਾ ਟੋਇਅਾ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਜਿਸ ਕਾਰਨ ਦੁਰਘਟਨਾਵਾਂ ਦੀ ਸੰਭਾਵਨਾ ਵਧਦੀ ਜਾ ਰਹੀ ਹੈ।
ਇਸ ਸੰਬੰਧੀ ਸਮਾਜ ਸੇਵੀ ਮੁੱਖਤਿਆਰ ਸਿੰਘ ਜੇ. ਈ. ਨੇ ਉਕਤ ਕਾਜਵੇ ਦੀ ਭਿਆਨਕ ਦਸ਼ਾ ਨੂੰ ਵੇਖਦਿਅਾਂ ਰਾਹਗੀਰਾਂ ਨੂੰ ਚੌਕਸ ਕਰਨ ਲਈ ਉਸ ਟੋਏ ’ਚ ਦਰੱਖਤ ਦੀਆਂ ਟਾਹਣੀਆਂ ਅਤੇ ਇਕ ਡੰਡੇ ’ਤੇ ਲਾਲ ਕਪਡ਼ਾ ਪਾ ਕੇ ਗੱਡ ਦਿੱਤਾ ਤਾਂ ਜੋ ਰਾਹਗੀਰ ਦੁਰਘਟਨਾਵਾਂ ਤੋਂ ਬੱਚ ਸਕਣ। ਉਨ੍ਹਾਂ ਦਸਿਆ ਕਿ ਰਾਤ ਦੇ ਸਮੇ ਤਾਂ ਇਹ ਟੋਇਅਾ ਹੋਰ ਵੀ ਖਤਰਨਾਕ ਸਾਬਤ ਹੋ ਸਕਦਾ ਹੈ। ਮੁੱਖਤਿਆਰ ਸਿੰਘ ਤੇ ਕਈ ਹੋਰਾਂ ਨੇ ਕਿਸੇ ਵੱਡੇ ਹਾਦਸੇ ਦੇ ਹੋਣ ਤੋ ਪਹਿਲਾਂ ਸਡ਼ਕ ਵਿਭਾਗ ਨੂੰ ਤੁਰੰਤ ਹੀ ਇਸ ਟੋਏ ਦੀ ਮੁਰੰਮਤ ਕੀਤੇ ਜਾਣ ਦੀ ਅਪੀਲ ਕੀਤੀ ਹੈ।