ਚੰਡੀਗੜ੍ਹ ਤੇ ਮੋਹਾਲੀ 'ਚ ਭਾਰੀ ਮੀਂਹ, ਸੜਕਾਂ ਬਣੀਆਂ ਨਦੀਆਂ; ਘਰਾਂ-ਦੁਕਾਨਾਂ ’ਚ ਵੜਿਆ ਪਾਣੀ (ਦੇਖੋ ਤਸਵੀਰਾਂ)

Tuesday, Aug 18, 2026 - 11:32 PM (IST)

ਚੰਡੀਗੜ੍ਹ ਤੇ ਮੋਹਾਲੀ 'ਚ ਭਾਰੀ ਮੀਂਹ, ਸੜਕਾਂ ਬਣੀਆਂ ਨਦੀਆਂ; ਘਰਾਂ-ਦੁਕਾਨਾਂ ’ਚ ਵੜਿਆ ਪਾਣੀ (ਦੇਖੋ ਤਸਵੀਰਾਂ)

ਚੰਡੀਗੜ੍ਹ/ਮੋਹਾਲੀ (ਰਣਬੀਰ) : ਮੋਹਾਲੀ ਤੇ ਚੰਡੀਗੜ੍ਹ  ਸ਼ਾਮ ਕਰੀਬ ਇਕ ਘੰਟੇ ਦੀ ਭਾਰੀ ਬਾਰਿਸ਼ ਨੇ ਨਗਰ ਨਿਗਮ ਦੇ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਲੈ ਕੇ ਰਿਹਾਇਸ਼ੀ ਇਲਾਕਿਆਂ ਤੱਕ ਪਾਣੀ ਭਰ ਜਾਣ ਕਾਰਨ ਕਈ ਸੜਕਾਂ ਨਦੀਆਂ ਦਾ ਰੂਪ ਧਾਰ ਗਈਆਂ। ਕਈ ਘਰਾਂ, ਦੁਕਾਨਾਂ ਅਤੇ ਬੇਸਮੈਂਟਾਂ ਵਿੱਚ ਪਾਣੀ ਦਾਖਲ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਦੂਜੇ ਪਾਸੇ ਏਅਰਪੋਰਟ ਰੋਡ ਸਮੇਤ ਕਈ ਮੁੱਖ ਮਾਰਗਾਂ ’ਤੇ ਪਾਣੀ ਖੜ੍ਹਨ ਕਾਰਨ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਫੇਜ਼-4 ਦੇ ਐੱਚ.ਐੱਮ. ਰਿਹਾਇਸ਼ੀ ਇਲਾਕੇ ਤੇ ਮਾਰਕੀਟ, ਫੇਜ਼-3ਬੀ-1, ਫੇਜ਼-5, 6, 7 ਦੀ ਮੇਨ ਰੋਡ ਸਥਿਤ ਫੁੱਲਾਂ ਵਾਲੀ ਮਾਰਕੀਟ, ਫੇਜ਼-8, 9, 10 ਅਤੇ 11 ਸਮੇਤ ਕਈ ਇਲਾਕਿਆਂ ਵਿੱਚ ਸੜਕਾਂ ਪਾਣੀ ਨਾਲ ਭਰ ਗਈਆਂ। ਕਈ ਥਾਵਾਂ ’ਤੇ ਲੋਕਾਂ ਨੂੰ ਪਾਣੀ ਵਿੱਚੋਂ ਲੰਘ ਕੇ ਆਉਣਾ-ਜਾਣਾ ਪਿਆ। ਨਗਰ ਨਿਗਮ ਵੱਲੋਂ ਪਾਣੀ ਦੀ ਨਿਕਾਸੀ ਲਈ ਟਰੈਕਟਰਾਂ ਅਤੇ ਜਨਰੇਟਰਾਂ ਦੀ ਮਦਦ ਲਈ ਗਈ, ਪਰ ਕਈ ਥਾਵਾਂ ’ਤੇ ਇਹ ਪ੍ਰਬੰਧ ਵੀ ਨਾਕਾਫੀ ਸਾਬਤ ਹੋਏ।

PunjabKesari

ਉੱਧਰ ਸੈਕਟਰ-70, ਏਅਰਪੋਰਟ ਰੋਡ ਅਤੇ ਇੰਡਸਟਰੀਅਲ ਏਰੀਏ ਵਿੱਚ ਪਾਣੀ ਖੜ੍ਹਨ ਕਾਰਨ ਵਾਹਨਾਂ ਦੀ ਰਫ਼ਤਾਰ ਥੰਮ ਗਈ। ਏਅਰਪੋਰਟ ਰੋਡ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਦਕਿ ਗੁਰਦੁਆਰਾ ਸਿੰਘ ਸ਼ਹੀਦਾਂ ਅਤੇ ਸੋਹਾਣਾ ਚੌਂਕ ਦੇ ਆਸ-ਪਾਸ ਵੀ ਆਵਾਜਾਈ ਪ੍ਰਭਾਵਿਤ ਰਹੀ।

PunjabKesari

ਨਿਕਾਸੀ ਪ੍ਰਬੰਧਾਂ ’ਤੇ ਉੱਠੇ ਸਵਾਲ
ਵਸਨੀਕਾਂ ਨੇ ਕਿਹਾ ਕਿ ਮੋਹਾਲੀ ’ਚ ਹਰ ਸਾਲ ਬਾਰਿਸ਼ ਦੌਰਾਨ ਇਹੀ ਸਮੱਸਿਆ ਸਾਹਮਣੇ ਆਉਂਦੀ ਹੈ ਪਰ ਸਥਾਈ ਹੱਲ ਨਹੀਂ ਕੀਤਾ ਜਾ ਰਿਹਾ। ਲੋਕਾਂ ਅਨੁਸਾਰ ਕਈ ਥਾਵਾਂ ’ਤੇ ਪਾਈਪਾਂ ਚੋਕ ਹੋਣ ਅਤੇ ਜੈਟਿੰਗ ਮਸ਼ੀਨਾਂ ਨਾਲ ਨਿਯਮਤ ਸਫਾਈ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਹਰ ਵਾਰਡ ਵਿੱਚ ਲੋੜੀਂਦੀਆਂ ਜੈਟਿੰਗ ਮਸ਼ੀਨਾਂ ਅਤੇ ਸੀਵਰੇਜ ਕਲੀਨਰ ਮੁਹੱਈਆ ਕਰਵਾਏ ਜਾਣ। ਵਸਨੀਕਾਂ ਨੇ ਕਿਹਾ ਕਿ ਸ਼ਹਿਰ ਦਾ ਲਗਾਤਾਰ ਹੋ ਰਿਹਾ ਵਿਸਥਾਰ ਨਿਕਾਸੀ ਪ੍ਰਬੰਧਾਂ ’ਤੇ ਵੀ ਅਸਰ ਪਾ ਰਿਹਾ ਹੈ। ਇਸ ਲਈ ਮੌਜੂਦਾ ਪ੍ਰਬੰਧਾਂ ਦੀ ਸਮੀਖਿਆ ਕਰਕੇ ਭਵਿੱਖ ਦੀ ਲੋੜ ਮੁਤਾਬਕ ਨਵਾਂ ਢਾਂਚਾ ਤਿਆਰ ਕੀਤਾ ਜਾਣਾ ਚਾਹੀਦਾ ਹੈ।

PunjabKesari

ਏਅਰਪੋਰਟ ਰੋਡ ’ਤੇ ਆਵਾਜਾਈ ਠੱਪ
ਬਾਰਿਸ਼ ਤੋਂ ਬਾਅਦ ਏਅਰਪੋਰਟ ਰੋਡ ’ਤੇ ਕਈ ਥਾਵਾਂ ’ਤੇ ਪਾਣੀ ਖੜ੍ਹ ਜਾਣ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਗੁਰਦੁਆਰਾ ਸਿੰਘ ਸ਼ਹੀਦਾਂ ਅਤੇ ਸੋਹਾਣਾ ਚੌਂਕ ਨੇੜੇ ਵੀ ਟ੍ਰੈਫਿਕ ਦੀ ਰਫ਼ਤਾਰ ਹੌਲੀ ਰਹੀ। ਕਈ ਵਾਹਨ ਚਾਲਕਾਂ ਨੂੰ ਪਾਣੀ ਵਿੱਚੋਂ ਲੰਘਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

PunjabKesari

ਪਾਈਪਾਂ ਦੀ ਸਫ਼ਾਈ ਤੇ ਸਾਧਨ ਵਧਾਉਣ ਦੀ ਮੰਗ
ਵਸਨੀਕਾਂ ਨੇ ਨਗਰ ਨਿਗਮ ਤੋਂ ਚੋਕ ਪਈਆਂ ਪਾਈਪਾਂ ਦੀ ਤੁਰੰਤ ਸਫ਼ਾਈ ਕਰਵਾਉਣ ਅਤੇ ਹਰ ਵਾਰਡ ਲਈ ਲੋੜੀਂਦੀਆਂ ਜੈਟਿੰਗ ਮਸ਼ੀਨਾਂ ਤੇ ਸੀਵਰੇਜ ਕਲੀਨਰ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਭਾਰੀ ਬਾਰਿਸ਼ ਦੀ ਸੰਭਾਵਨਾ ਦੇ ਮੱਦੇਨਜ਼ਰ ਪਹਿਲਾਂ ਹੀ ਠੋਸ ਪ੍ਰਬੰਧ ਕੀਤੇ ਜਾਣ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


 


author

Inder Prajapati

Content Editor

Related News