ਭੀਖੀ, ਜਾਖਲ, ਰਤੀਆ, ਫਤਿਆਬਾਦ ਸੜਕਾਂ ਦੇ ਨਿਰਮਾਣ ਲਈ ਅਰਧ ਸੂਚਨਾ ਜਾਰੀ

Saturday, Mar 03, 2018 - 05:26 PM (IST)

ਭੀਖੀ, ਜਾਖਲ, ਰਤੀਆ, ਫਤਿਆਬਾਦ ਸੜਕਾਂ ਦੇ ਨਿਰਮਾਣ ਲਈ ਅਰਧ ਸੂਚਨਾ ਜਾਰੀ

ਬੁਢਲਾਡਾ (ਬਾਂਸਲ) : ਪੰਜਾਬ ਹਰਿਆਣਾ ਬਾਰਡਰ ਦੇ ਨਜਦੀਕ ਲੱਗਦੀਆਂ ਸੜਕਾਂ ਨੂੰ ਚੋੜਾ ਕਰਨ ਲਈ ਸੈਂਟਰਲ ਵਰਕਸ ਡਿਵੀਜਨ ਪੰਜਾਬ (ਪੀ.ਡਬਲਿਯੂ.ਡੀ.) ਵੱਲੋਂ ਨਿਰਮਾਣ ਦੀ ਪ੍ਰਤੀਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਨਾਲ ਲੱਗਦੀ ਮੂਣਕ, ਜਾਖਲ, ਬੁਢਲਾਡਾ, ਭੀਖੀ ਕਿਲੋਮੀਟਰ 236.600 ਤੋਂ 287.710 ਐ¤ਨ. ਐ¤ਚ. 148 ਬੀ ਅਤੇ 20.5 ਕਿਲੋਮੀਟਰ ਫਤਿਆਬਾਦ ਰਤੀਆ ਬੁਢਲਾਡਾ ਦੇ ਨਿਰਮਾਣ ਲਈ ਗਜ਼ਟ ਨੋਟੀਫਿਕੇਸ਼ਨ ਚੀਫ ਸੈਕਟਰੀ ਡਰਾਫਟ ਇੰਜੀਨੀਅਰ ਵੱਲੋਂ ਜਾਰੀ ਕੀਤਾ ਗਿਆ ਹੈ। ਉਪਰੋਕਤ ਸੜਕਾਂ ਦੇ ਨਿਰਮਾਣ ਲਈ ਆਸ-ਪਾਸ ਲੋੜੀਂਦੀ ਜ਼ਮੀਨ ਐਕੂਵਾਇਰ ਸੰਬੰਧੀ ਸੰਬੰਧਤ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਇਸ ਖੇਤਰ ਦੇ ਵਿਕਾਸ ਲਈ ਫੋਰਲੇਨ ਸੜਕ ਦੇ ਨਿਰਮਾਣ ਦੀ ਪ੍ਰਤੀਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸੜਕ ਦਾ ਨਿਰਮਾਣ ਫੋਰਲੇਨ ਉਨ੍ਹਾਂ ਸਥਾਨਾਂ ’ਤੇ ਕੀਤਾ ਜਾਵੇਗਾ, ਜਿੱਥੇ ਵੱਡੇ ਪਿੰਡ, ਚੋਣਵੀਆਂ ਥਾਵਾਂ, ਚੋਰਾਹਿਆਂ, ਓਵਰ ਬ੍ਰਿਜ ਆਦਿ ਤੇ ਨਿਰਮਾਣ ਹੋਵੇਗਾ। ਬਾਕੀ ਸਥਾਨਾਂ ’ਤੇ 33 ਫੁੱਟ ਚੋੜੀ ਸੜਕ ਦਾ ਨਿਰਮਾਣ ਹੋਵੇਗਾ, ਜੋ 7-7 ਫੁੱਟ ਅਤੇ ਡੇਢ-ਡੇਢ ਫੁੱਟ ਸਾਈਡ ਪੱਟੀ ਹੋਵੇਗੀ ਤੇ ਉਸ ਦੀ ਇਕ ਸਾਈਡ 10 ਮੀਟਰ ਹੈ। ਵਿਭਾਗ ਦੇ ਸੰਗਰੂਰ ਡਵੀਜਨ ਦੇ ਐ¤ਸ. ਡੀ. ਓ. ਨੇ ਦੱਸਿਆ ਕਿ ਸਰਵਿਸ ਰੋਡ, ਪੁੱਲ ਦੇ ਨਿਰਮਾਣ ਸੰਬੰਧੀ ਕੇਂਦਰੀ ਸੜਕ ਨਿਰਮਾਣ ਕੋਲ ਵਿਚਾਰ ਅਧੀਨ ਹਨ। ਵਿਭਾਗ ਦੇ ਉ¤ਚ ਅਧਿਕਾਰੀਆਂ ਦੇ ਹਵਾਲੇ ਨਾਲ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਉਪਰੋਕਤ ਸੜਕ ਦਾ ਨਿਰਮਾਣ 33 ਫੁੱਟ ਕੀਤਾ ਜਾਵੇਗਾ ਅਤੇ ਚੋਣਵੇ ਥਾਵਾਂ ’ਤੇ ਚਹੁੰਮੁਖੀ ਸੜਕ ਨਿਰਮਾਣ ਅਮਲ ’ਚ ਲਿਆਂਦੀ ਜਾਵੇਗੀ। 


Related News