ਟੁੱਟੀ ਸੜਕ ਕਾਰਨ ਰਾਹਗੀਰ ਪਰੇਸ਼ਾਨ

Saturday, Sep 23, 2017 - 11:44 AM (IST)

ਟੁੱਟੀ ਸੜਕ ਕਾਰਨ ਰਾਹਗੀਰ ਪਰੇਸ਼ਾਨ

ਮੇਹਟੀਆਣਾ(ਇੰਦਰਜੀਤ)— ਹੁਸ਼ਿਆਰਪੁਰ-ਫਗਵਾੜਾ ਸੜਕ ਥਾਂ-ਥਾਂ ਤੋਂ ਟੁੱਟੀ ਹੋਣ ਕਾਰਨ ਦੋਪਹੀਆ ਵਾਹਨਾਂ ਵਾਲਿਆਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਪੀ ਮੇਹਟੀਆਣਾ, ਨਰਿੰਦਰ ਤੋਤਾ ਫੁਗਲਾਣਾ, ਰਜਿੰਦਰ ਸਿੰਘ ਤਨੂੰਲੀ, ਮੋਤਾ ਸਿੰਘ ਮਸਤਾਨਾ ਮੇਹਟੀਆਣਾ ਤੇ ਹੋਰ ਰਾਹਗੀਰਾਂ ਨੇ ਦੱਸਿਆ ਕਿ ਪਿੰਡ ਪੁੰਗੇ ਅਤੇ ਅੱਤੋਵਾਲ ਵਿਚਕਾਰ ਇਹ ਸੜਕ ਥਾਂ-ਥਾਂ ਤੋਂ ਟੁੱਟੀ ਹੋਣ ਕਾਰਨ ਰਾਤ ਸਮੇਂ ਬੜੀ ਪ੍ਰੇਸ਼ਾਨੀ ਹੁੰਦੀ ਹੈ ਅਤੇ ਹਰ ਸਮੇਂ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਸੰਬੰਧਤ ਵਿਭਾਗ ਤੋਂ ਉਕਤ ਸੜਕ ਦੀ ਤੁਰੰਤ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਤਾਂ ਕਿ ਹਾਦਸਿਆਂ ਤੋਂ ਬਚਾਅ ਹੋ ਸਕੇ।


Related News