ਪੰਜਾਬ ''ਚ ਸੜਕ ਹਾਦਸਿਆਂ ਦੌਰਾਨ ਰੋਜ਼ਾਨਾ ਜਾਂਦੀਆਂ ਨੇ 12 ਜਾਨਾਂ!
Thursday, Dec 13, 2018 - 01:14 PM (IST)
ਲੁਧਿਆਣਾ : ਪੰਜਾਬ 'ਚ ਪਿਛਲੇ ਸਾਲ ਦੌਰਾਨ ਸੜਕ ਹਾਦਸਿਆਂ 'ਚ ਰੋਜ਼ਾਨਾ ਕਰੀਬ 12 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ। ਪੰਜਾਬ 'ਚ ਸਾਲ 2017 ਦੌਰਾਨ ਹੋਏ ਸੜਕ ਹਾਦਸਿਆਂ ਦੌਰਾਨ 4,278 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਜ਼ਖਮੀਂ ਹੋਣ ਵਾਲਿਆਂ ਦੀ ਗਿਣਤੀ 4,024 ਰਹੀ। 'ਪੰਜਾਬ ਸੜਕ ਹਾਦਸੇ ਤੇ ਟ੍ਰੈਫਿਕ-2017' ਟਾਈਟਲ ਤਹਿਤ ਪਿਛਲੇ ਸਾਲ ਸੜਕ ਹਾਦਸਿਆਂ 'ਚ 12. 1 ਫੀਸਦੀ ਦੀ ਕਮੀ ਦਰਜ ਕੀਤੀ ਗਈ ਸੀ। ਭਾਰਤ ਦੀ ਕੁੱਲ ਆਬਾਦੀ ਦਾ ਕਰੀਬ 2.25 ਫੀਸਦੀ ਹਿੱਸਾ ਪੰਜਾਬ 'ਚ ਰਹਿੰਦਾ ਹੈ ਪਰ ਪਿਛਲੇ 5 ਸਾਲਾਂ ਦੌਰਾਨ ਸੜਕ ਹਾਦਸਿਆਂ 'ਚ ਸੂਬੇ ਦਾ ਅਨੁਪਾਤ 3.3-3.5 ਫੀਸਦੀ ਰਿਹਾ ਹੈ। ਸਾਲ 2017 ਦੌਰਾਨ ਪੰਜਾਬ 'ਚ ਸੜਕ ਹਾਦਸਿਆਂ ਦੌਰਾਨ ਹੋਈਆਂ ਮੌਤਾਂ ਦੀ ਔਸਤ, ਰਾਸ਼ਟਰੀ ਔਸਤ 119 ਦੇ ਮੁਕਾਬਲੇ 148 ਸੀ, ਜੋ ਕਿ ਹੈਰਾਨੀਨਜਕ ਹੈ। ਜ਼ਿਆਦਾਤਰ ਸੜਕ ਹਾਦਸੇ ਕਾਹਲੀ ਤੇ ਲਾਪਰਵਾਹੀ ਕਾਰਨ ਵਾਪਰਦੇ ਹਨ। ਸਰਕਾਰਾਂ ਵਲੋਂ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਤੋਂ ਇਲਾਵਾ ਇਸ ਵੱਲ ਸਾਨੂੰ ਖੁਦ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।