ਵੱਖ-ਵੱਖ ਸੜਕ ਹਾਦਸਿਆਂ ''ਚ 3 ਔਰਤਾਂ ਸਮੇਤ 5 ਜ਼ਖਮੀ

Wednesday, Oct 11, 2017 - 11:04 AM (IST)

ਵੱਖ-ਵੱਖ ਸੜਕ ਹਾਦਸਿਆਂ ''ਚ 3 ਔਰਤਾਂ ਸਮੇਤ 5 ਜ਼ਖਮੀ


ਬਠਿੰਡਾ (ਪਾਇਲ)-  ਸੜਕ ਹਾਦਸੇ 'ਚ 3 ਔਰਤਾਂ ਸਮੇਤ 5 ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਬੀੜ ਰੋਡ 'ਤੇ ਗੌਰਵ ਕਾਲੋਨੀ ਨੇੜੇ ਸੰਤੁਲਨ ਵਿਗੜਨ ਨਾਲ ਮੋਟਰਸਾਈਕਲ ਸਵਾਰ ਹਾਦਸੇ ਦਾ ਸ਼ਿਕਾਰ ਹੋ ਗਏ। 
ਘਟਨਾ 'ਚ ਮੋਟਰਸਾਈਕਲ 'ਤੇ ਪਿੱਛੇ ਸਵਾਰ ਦੋ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ। ਸੂਚਨਾ ਮਿਲਣ 'ਤੇ ਸਹਾਰਾ ਲਾਈਫ ਸੇਵਿੰਗ ਬਿਗ੍ਰੇਡ ਦੇ ਮੈਂਬਰ ਸੰਦੀਪ ਸਿੰਘ ਅਤੇ ਅਰਜੁਨ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਜਸਵਿੰਦਰ ਕੌਰ ਪਤਨੀ ਦਰਸ਼ਨ ਸਿੰਘ ਅਤੇ ਪਰਮਜੀਤ ਕੌਰ ਪਤਨੀ ਇਕਬਾਲ ਸਿੰਘ ਵਾਸੀ ਬੀੜ ਤਾਲਾਬ ਬਸਤੀ ਦੇ ਤੌਰ 'ਤੇ ਹੋਈ।
ਦੂਜੇ ਪਾਸੇ ਬਠਿੰਡਾ-ਮਾਨਸਾ ਰੋਡ 'ਤੇ ਪਿੰਡ ਕਟਾਰ ਸਿੰਘ ਵਾਲਾ ਨੇੜੇ ਦੋ ਮੋਟਰਸਾਈਕਲਾਂ ਦੀ ਟੱਕਰ 'ਚ ਇਕ ਮੋਟਰਸਾਈਕਲ 'ਤੇ ਪਿੱਛੇ ਸਵਾਰ ਔਰਤ ਤੇਜ ਕੌਰ ਪਤਨੀ ਮੰਗਾ ਸਿੰਘ ਵਾਸੀ ਗਹਿਰੀ ਭਾਗੀ ਸੜਕ 'ਤੇ ਡਿੱਗ ਕੇ ਜ਼ਖਮੀ ਹੋ ਗਈ। ਇਧਰ, ਮਾਲ ਰੋਡ 'ਤੇ ਦੋ ਮੋਟਰਸਾਈਕਲ ਸਵਾਰ ਅਮਿਤ ਕੁਮਾਰ ਤੇ ਪ੍ਰਸ਼ਾਂਤ ਸ਼ਰਮਾ ਆਟੋ ਨਾਲ ਟਕਰਾਅ ਕੇ ਜ਼ਖਮੀ ਹੋ ਗਏ। 
ਇਸ ਦੇ ਇਲਾਵਾ ਸੰਸਥਾ ਮੈਂਬਰਾਂ ਨੇ ਦੋ ਬੇਸਹਾਰਾ ਬੀਮਾਰਾਂ ਬਾਬੂ ਰਾਮ ਪੁੱਤਰ ਮਨੀ ਰਾਮ ਵਾਸੀ ਗੁਰੂ ਨਾਨਕਪੁਰਾ ਮੁਹੱਲਾ ਅਤੇ ਧਰਮਪਾਲ ਪੁੱਤਰ ਕਾਲੂ ਰਾਮ ਵਾਸੀ ਫਤਿਹਾਬਾਦ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਅਤੇ ਦੇਖ-ਰੇਖ ਦੀ ਜ਼ਿੰਮੇਵਾਰੀ ਸੰਭਾਲੀ।


Related News