ਬਠਿੰਡਾ ''ਚ ਟਰੱਕ ਤੇ ਕੈਂਟਰ ਦੀ ਟੱਕਰ 4 ਮੱਝਾਂ, 3 ਕਟਰੂ ਜ਼ਖਮੀ

Sunday, Feb 04, 2018 - 10:40 AM (IST)

ਬਠਿੰਡਾ (ਬਲਵਿੰਦਰ) — ਐਤਵਾਰ ਸਵੇਰੇ ਦਾਣਾ ਮੰਡੀ ਚੌਕ 'ਚ ਇਕ ਟਰੱਕ ਤੇ ਕੈਂਟਰ ਦੀ ਟੱਕਰ ਹੋਣ ਕਾਰਨ 4 ਮਝਾਂ ਤੇ 3 ਕਟਰੂਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਇਕਬਾਲ ਸਿੰਘ ਵਾਸੀ ਸੁਖਣਾ ਅਬਲੂ ਕੈਂਟਰ ਰਾਹੀਂ ਆਪਣੀਆਂ 4 ਮੱਝਾਂ ਵੇਚਣ ਲਈ ਹਰਿਆਣਾ ਦੀ ਫੱਗੂ ਮੰਡੀ 'ਚ ਜਾ ਰਿਹਾ ਸੀ । ਤਿੰਨ ਮੱਝਾਂ, ਕਟਰੂ ਵਾਲੀਆਂ ਸਨ, ਜਦਕਿ ਇਕ ਮੱਝ ਸੂਨ ਵਾਲੀ ਸੀ। ਜਦੋਂ ਕੈਂਟਰ ਦਾਣਾ ਮੰਡੀ ਬਠਿੰਡਾ ਦੇ ਚੌਕ 'ਚ ਪੁੱਜਾ ਤਾਂ ਰਾਜਿੰਦਰਾ ਕਾਲਜ ਵੱਲੋਂ ਆਓਂਦੇ ਇਕ ਟਰੱਕ ਨੇ ਉਸਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਕੈਂਟਰ ਪਲਟ ਗਿਆ। ਕੈਂਟਰ ਚਾਲਕ ਤੇ ਇਕਬਾਲ ਸਿੰਘ ਨੂੰ ਖਾਸ ਸੱਟਾਂ ਨਹੀਂ ਲਗੀਆਂ ਤੇ ਉਨ੍ਹਾਂ ਨੂੰ ਲੋਕਾਂ ਨੇ ਬਾਹਰ ਕੱਢ ਲਿਆ ਪਰ ਮੱਝਾਂ ਤੇ ਕਟਰੂਆਂ ਨੂੰ ਕਾਫੀ ਸੱਟਾਂ ਲੱਗੀਆਂ, ਜਦਕਿ ਇਕ ਮੱਝ ਗੰਭੀਰ ਰੂਪ 'ਚ ਜ਼ਖਮੀ ਹੋ ਗਈ। 

PunjabKesari
ਮੌਕੇ 'ਤੇ ਆਏ ਡਾਕਟਰ ਨੇ ਪਛੂਆਂ ਨੂੰ ਟੀਕੇ ਆਦਿ ਲਗਾਏ ਪਰ ਪੁਲਸ ਅਜੇ ਨਹੀਂ ਪਹੁੰਚੀ ਸੀ ।


Related News