ਜਲੰਧਰ ''ਚ ਵਾਪਰਿਆ ਦਰਦਨਾਕ ਹਾਦਸਾ, ਏ. ਐੱਸ. ਆਈ. ਦੀ ਪਤਨੀ ਨੂੰ ਟਰੱਕ ਨੇ ਮਾਰੀ ਟੱਕਰ, ਲਾਸ਼ ਦੇ ਉੱਡੇ ਚਿੱਥੜੇ

Wednesday, Nov 08, 2017 - 06:47 PM (IST)

ਜਲੰਧਰ ''ਚ ਵਾਪਰਿਆ ਦਰਦਨਾਕ ਹਾਦਸਾ, ਏ. ਐੱਸ. ਆਈ. ਦੀ ਪਤਨੀ ਨੂੰ ਟਰੱਕ ਨੇ ਮਾਰੀ ਟੱਕਰ, ਲਾਸ਼ ਦੇ ਉੱਡੇ ਚਿੱਥੜੇ

ਜਲੰਧਰ(ਮਹੇਸ਼)— ਇਥੋਂ ਦੀ ਭੂਰਮੰਡੀ 'ਚ ਇਕ ਟਰੱਕ ਨੇ ਸਕੂਟਰੀ 'ਤੇ ਸਵਾਰ ਏ. ਐੱਸ. ਆਈ. ਗੁਰਦੀਪ ਸਿੰਘ ਦੀ ਪਤਨੀ ਤਲਵਿੰਦਰ ਸਿੰਘ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਤਲਵਿੰਦਰ ਸਕੂਟਰੀ ਤੋਂ ਡਿੱਗੀ ਅਤੇ ਟਰੱਕ ਉਸ ਦੇ ਉਪਰੋਂ ਲੰਘ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਲਾਸ਼ ਸੜਕ 'ਤੇ ਟੁਕੜਿਆਂ 'ਚ ਬਿਖਰ ਗਈ। 
ਜਾਣਕਾਰੀ ਮੁਤਾਬਕ ਤਲਵਿੰਦਰ ਕੌਰ ਕੁਆਰਟਰ 19 ਹੁਸ਼ਿਆਰਪੁਰ ਦੀ ਵਾਸੀ ਹੈ ਅਤੇ ਉਹ ਜਲੰਧਰ ਕਿਸੇ ਕੰਮ ਲਈ ਆਈ ਸੀ ਅਤੇ ਘਰ ਵਾਪਸ ਜਾਂਦੇ ਸਮੇਂ ਇਹ ਦਰਦਨਾਕ ਹਾਦਸਾ ਵਾਪਰ ਗਿਆ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੇ ਐੱਸ. ਐੱਸ. ਓ. ਰਾਮਪਾਲ ਥਾਣਾ ਕੈਂਟ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


Related News