ਸੁਲਤਾਨਪੁਰ ਲੋਧੀ ''ਚ ਪਲਟੀ ਸਕੂਲ ਬੱਸ, 40 ਬੱਚੇ ਸਨ ਸਵਾਰ (ਵੀਡੀਓ)

01/15/2020 6:46:34 PM

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਸੁਲਤਾਨਪੁਰ ਲੋਧੀ ਨੇੜੇ ਬੂਸੋਵਾਲ ਰੋਡ 'ਤੇ ਅੱਜ ਸੰਘਣੀ ਧੁੰਦ ਕਾਰਨ ਬੱਚਿਆਂ ਨਾਲ ਭਰੀ ਅਕਾਲ ਅਕੈਡਮੀ ਸਕੂਲ ਦੀ ਇਕ ਬੱਸ ਪਲਟ ਗਈ। ਹਾਦਸੇ ਦੇ ਸਮੇਂ ਬੱਸ 'ਚ 40 ਤੋਂ ਵਧੇਰੇ ਬੱਚੇ ਸਵਾਰ ਸਨ, ਜਿਨ੍ਹਾਂ 'ਚੋਂ ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਬੱਸ ਦੇ ਡਰਾਈਵਰ ਦੀ ਸੂਝਬੂਝ ਨਾਲ ਸਾਰੇ ਬੱਚੇ ਸਰੁੱਖਿਅਤ ਬਚਾ ਲਏ ਗਏ ਹਨ।

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲ ਅਕੈਡਮੀ ਸਕੂਲ ਦੀ ਬੱਸ ਪਿੰਡਾਂ 'ਚੋਂ ਬੱਚੇ ਲੈ ਕੇ ਸੁਲਤਾਨਪੁਰ ਲੋਧੀ ਵੱਲ ਆ ਰਹੀ ਸੀ ਕਿ ਅੱਗਿਓਂ ਇਕ ਰੌਗ ਸਾਈਡ 'ਤੇ ਟਰੱਕ ਆ ਰਿਹਾ ਸੀ, ਜਿਸ ਨੂੰ ਅਚਾਨਕ ਦੇਖਦੇ ਹੀ ਬੱਸ ਦੇ ਡਰਾਈਵਰ ਨੇ ਬੱਸ ਨੂੰ ਸੜਕ ਤੋਂ ਨੀਵੀ ਜਗ੍ਹਾ ਵੱਲ ਉਤਾਰ ਕੇ ਸਿੱਧਾ ਭਿਆਨਕ ਹਾਦਸਾ ਹੋਣ ਤੋਂ ਬਚਾਅ ਲਿਆ ਗਿਆ ਅਤੇ ਬੱਸ ਸੜਕ ਦੇ ਪਾਸੇ 'ਤੇ ਨੀਵੀ ਜਗ੍ਹਾ 'ਚ ਪਲਟ ਗਈ ।

PunjabKesari

ਬੱਸ 'ਚ 40 ਬੱਚੇ ਸਵਾਰ ਸਨ, ਜਿਨ੍ਹਾਂ ਨੂੰ ਸ਼ੀਸ਼ੇ ਤੋੜ ਕੇ ਸਰੁੱਖਿਅਤ ਬਾਹਰ ਕੱਢ ਲਿਆ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਡਰਾਈਵਰ ਤੁਰੰਤ ਬੱਸ ਨੂੰ ਸੜਕ ਦੇ ਹੇਠਾਂ ਨਾਂ ਉਤਾਰਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਇਸ ਮਾਮਲੇ ਦੀ ਸਥਾਨਕ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ।


shivani attri

Content Editor

Related News