ਫਗਵਾੜਾ: ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ

Thursday, Nov 26, 2020 - 06:39 PM (IST)

ਫਗਵਾੜਾ: ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ

ਫਗਵਾੜਾ (ਹਰਜੋਤ, ਜਲੋਟਾ)— ਸ਼੍ਰੀ ਮਾਤਾ ਵੈਸ਼ਨੋ ਦੇਵੀ ਤੋਂ ਯੂ. ਪੀ. ਜਾ ਰਹੇ ਚਾਰ ਸ਼ਰਧਾਲੂਆਂ ਦੀ ਜੀ. ਟੀ. ਰੋਡ 'ਤੇ ਭਿਆਨਕ ਸੜਕ ਹਾਦਸਾ ਵਾਪਰਨ ਕਰਕੇ ਮੌਤ ਹੋ ਗਈ। ਇਹ ਸਾਰੇ ਸ਼ਰਧਾਲੂ ਯੂ. ਪੀ. ਜਾ ਰਹੇ ਸਨ। ਮਰਨ ਵਾਲਿਆਂ 'ਚ ਮਹਿਲਾ ਸ਼ੋਭਨਾ ਗੁਪਤਾ (59), ਕੁਨਾਲ ਗੁਪਤਾ (21), ਫੁਲਕੀਤ ਗੁਪਤਾ ਅਤੇ ਇਕ ਡਰਾਈਵਰ ਸ਼ਾਮਲ ਹੈ ਜਦਕਿ ਜ਼ਖ਼ਮੀ 'ਚ ਰਿਸ਼ਵ ਗੁਪਤਾ (23) ਸ਼ਾਮਲ ਹੈ, ਜਿਸ ਨੂੰ ਗੰਭੀਰ ਹਾਲਤ 'ਚ ਜਲੰਧਰ ਦੇ ਜੌਹਲ ਹਸਪਤਾਲ ਵਿਖੇ ਦਾਖ਼ਲ ਕਰਾਇਆ ਗਿਆ ਹੈ।

ਇਹ ਵੀ ਪੜ੍ਹੋ: ਕਿਸਾਨਾਂ ਨੂੰ ਹਰਿਆਣਾ ਸਰਹੱਦ 'ਤੇ ਰੋਕੇ ਜਾਣ ਨੂੰ ਲੈ ਕੇ ਕੈਪਟਨ ਦੀ ਖੱਟੜ ਨੂੰ ਖ਼ਾਸ ਅਪੀਲ

PunjabKesari

ਐੱਸ. ਐੱਚ. ਓ.ਸਿਟੀ ਨਵਦੀਪ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਇਹ ਵਿਅਕਤੀ ਵੈਸ਼ਨੂੰ ਦੇਵੀ ਤੋਂ ਮੱਥਾ ਟੇਕ ਕੇ ਯੂ. ਪੀ. ਜਾ ਰਹੇ ਸਨ। ਇਸੇ ਦੌਰਾਨ ਜਦੋਂ ਇਹ ਫਗਵਾੜਾ ਸ਼ੂਗਰ ਮਿੱਲ ਚੌਕ ਨੇੜੇ ਪੁੱਜੇ ਤਾਂ ਕੋਈ ਵਾਹਨ ਉਨ੍ਹਾਂ ਨੂੰ ਫੇਟ ਮਾਰ ਗਿਆ, ਜਿਸ ਕਾਰਨ ਇਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਆਦਮਪੁਰ ਵਿਖੇ ਸੈਲੂਨ 'ਚ ਦਿਨ-ਦਿਹਾੜੇ ਗੈਂਗਵਾਰ, ਗੋਲੀਆਂ ਮਾਰ ਨੌਜਵਾਨ ਦਾ ਕੀਤਾ ਕਤਲ

PunjabKesari

ਇਹ ਆਪਣੀ ਕਾਰ ਨੰਬਰ ਯੂ. ਪੀ. 78 FQ 4515 ਰਾਹੀਂ ਯੂ. ਪੀ. ਰਾਹੀਂ ਵਾਪਸ ਜਾ ਰਹੇ ਸਨ। ਇਸ ਨੂੰ ਕਿਸ ਗੱਡੀ ਨੇ ਫੇਟ ਮਾਰੀ ਇਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ।

ਇਹ ਵੀ ਪੜ੍ਹੋ: ਆਦਮਪੁਰ ਏਅਰਪੋਰਟ ਤੋਂ 38 ਯਾਤਰੀਆਂ ਨੂੰ ਲੈ ਕੇ ਮੁੰਬਈ ਲਈ ਉੱਡਿਆ ਜਹਾਜ਼, ਅੱਜ ਫਲਾਈਟ ਰਹੇਗੀ ਰੱਦ

PunjabKesari


author

shivani attri

Content Editor

Related News