ਪਿੰਡ ਤਰਖਾਣ ਮਾਜਰਾ ਨੇੜੇ ਵਾਪਰਿਆ ਸੜਕ ਹਾਦਸਾ, ਦੋ ਲੋਕਾਂ ਦੀ ਮੌਤ

Wednesday, Oct 23, 2024 - 07:49 PM (IST)

ਪਿੰਡ ਤਰਖਾਣ ਮਾਜਰਾ ਨੇੜੇ ਵਾਪਰਿਆ ਸੜਕ ਹਾਦਸਾ, ਦੋ ਲੋਕਾਂ ਦੀ ਮੌਤ

ਫਤਹਿਗੜ੍ਹ ਸਾਹਿਬ (ਬਿਪਨ ਭਾਰਦਵਾਜ): ਪਿੰਡ ਤਰਖਾਣ ਮਾਜਰਾ ਕੋਲ ਸੜਕ ਹਾਦਸਾ ਵਾਪਰਣ ਦੀ ਖਬਰ ਮਿਲੀ ਹੈ। ਇਸ ਦੌਰਾਨ ਦੋ ਲੋਕਾਂ ਓਵਰਸੀਰ ਤੇ ਨਵੀਨ ਗਰਗ ਦੀ ਮੌਤ ਹੋਣ ਦੀ ਸੂਚਨਾ ਹੈ। ਹਾਦਸੇ ਮਗਰੋਂ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਜਸਮੇਰ ਸਿੰਘ ਨੇ ਦੱਸਿਆ ਕਿ ਓਵਰਸੀਰ ਵਾਸੀ ਜ਼ਿਲ੍ਹਾ ਪਟਿਆਲਾ ਤੇ ਉਸ ਦਾ ਦੋਸਤ ਨਵੀਨ ਗਰਗ ਵਾਸੀ ਲੁਧਿਆਣਾ, ਕਾਰ 'ਚ ਸਵਾਰ ਹੋ ਕੇ ਜਾ ਰਹੇ ਸਨ। ਜਦੋਂ ਉਹ ਪਿੰਡ ਤਰਖਾਣ ਮਾਜਰਾ ਦੇ ਟੀ ਪੁਆਇੰਟ ਦੇ ਸਾਹਮਣੇ ਪੁੱਜੇ ਤਾਂ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ 'ਤੇ ਓਵਰਸੀਰ ਤੇ ਨਵੀਨ ਗਰਗ ਦੀ ਮੌਤ ਹੋ ਗਈ। ਪੁਲਸ ਨੇ ਟਰੱਕ ਡਰਾਈਵਰ ਸਤਨਾਮ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Baljit Singh

Content Editor

Related News