ਜਲੰਧਰ: ਅਦਾਲਤ ਜਾ ਰਹੇ ਏ. ਐੱਸ. ਆਈ. ਨਾਲ ਵਾਪਰਿਆ ਸੜਕ ਹਾਦਸਾ, ਹਾਲਤ ਗੰਭੀਰ

12/05/2017 12:21:42 PM

ਜਲੰਧਰ(ਮਹੇਸ਼)— ਸ਼ਹਿਰ ਦੇ ਮੈਜੇਸਟਿਕ ਗ੍ਰੈਂਡ ਹੋਟਲ ਨੇੜੇ ਸੜਕ ਹਾਦਸਾ ਹੋਣ ਦੀ ਸੂਚਨਾ ਮਿਲੀ ਹੈ, ਜਿਸ 'ਚ ਏ. ਐੱਸ. ਆਈ. ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਕਾਬਕ ਮੈਜੇਸਟਿਕ ਗ੍ਰੈਂਡ ਹੋਟਲ ਦੇ ਨੇੜੇ ਬਾਈਕ 'ਤੇ ਸਵਾਰ ਹੋ ਕੇ ਏ. ਐੱਸ. ਆਈ. ਕੁਲਦੀਪ ਸਿੰਘ ਅਦਾਲਤ ਜਾ ਰਹੇ ਸਨ ਕਿ ਇਸੇ ਦੌਰਾਨ ਪਿੱਛੇ ਤੋਂ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤਾ। ਇਸ ਹਾਦਸੇ 'ਚ ਕੁਲਦੀਪ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀ ਏ. ਐੱਸ. ਆਈ. ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕੁਲਦੀਪ ਸਿੰਘ (50) ਪਰਾਗਪੁਰ ਪੁਲਸ ਚੌਕੀ 'ਤੇ ਤਾਇਨਾਤ ਹਨ। 


Related News