ਐਂਬੂਲੈਂਸ ਦੀ ਫੇਟ ਨਾਲ ਨੌਜਵਾਨ ਦੀ ਮੌਤ

Saturday, Jul 21, 2018 - 06:40 PM (IST)

ਐਂਬੂਲੈਂਸ ਦੀ ਫੇਟ ਨਾਲ ਨੌਜਵਾਨ ਦੀ ਮੌਤ

ਸਮਰਾਲਾ (ਗਰਗ)— ਸਰਹਿੰਦ ਨਹਿਰ ਦੇ ਨੀਲੋਂ ਪੁਲ ਵਿਖੇ ਸ਼ਨੀਵਾਰ ਸਵੇਰੇ ਇਕ ਤੇਜ਼ ਰਫਤਾਰ ਐਂਬੂਲੈਂਸ ਦੀ ਫੇਟ ਵੱਜਣ ਕਾਰਨ ਸੜਕ ਕਿਨਾਰੇ ਖੜ੍ਹੇ ਇਕ 27 ਸਾਲਾ ਨੌਜਵਾਨ ਦੀ ਮੌਤ ਹੋ ਗਈ। ਥਾਣਾ ਸਮਰਾਲਾ ਤੋਂ ਮਿਲੀ ਜਾਣਕਾਰੀ ਮੁਤਾਬਕ ਮਨਿੰਦਰ ਸਿੰਘ (27) ਪੁੱਤਰ ਬੂਟਾ ਸਿੰਘ ਨਿਵਾਸੀ ਪਿੰਡ ਰਾਮਗੜ੍ਹ ਸੀਬੀਆ ਨੇੜੇ ਰਾਏਕੋਟ ਆਪਣੇ ਪਿਤਾ ਨਾਲ ਟਰੱਕ 'ਚ ਹਿਮਾਚਲ ਤੋਂ ਧਾਗਾ ਭਰ ਕੇ ਲੁਧਿਆਣਾ ਵੱਲ ਆ ਰਹੇ ਸਨ। ਨੀਲੋਂ ਨਹਿਰ 'ਤੇ ਰੁੱਕਣ ਮੌਕੇ ਜਿਵੇਂ ਹੀ ਮਨਿੰਦਰ ਸਿੰਘ ਟਰੱਕ ਤੋਂ ਬਾਹਰ ਆ ਕੇ ਸੜਕ 'ਤੇ ਖੜ੍ਹਾ ਹੋਇਆ ਤਾਂ ਪਿੱਛੋਂ ਆ ਰਹੀ ਇਕ ਐਬੂਲੈਂਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜ਼ਖਮੀ ਹਾਲਤ 'ਚ ਉਸ ਨੂੰ ਸੀ. ਐੱਮ. ਸੀ. ਲੁਧਿਆਣਾ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸਮਰਾਲਾ ਪੁਲਸ ਨੇ ਅਣਪਛਾਤੇ ਐਂਬੂਲੈਂਸ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ।


Related News