ਤੇਜ਼ ਰਫਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ

Thursday, Dec 21, 2017 - 06:10 PM (IST)

ਤੇਜ਼ ਰਫਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ

ਗੋਰਾਇਆ(ਮੁਨੀਸ਼)— ਤੇਜ਼ ਰਫਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮਹਿੰਦਰ ਸਿੰਘ ਪੁੱਤਰ ਕੇਹਰ ਸਿੰਘ (55) ਸਾਲਾ ਵਾਸੀ ਰੁੜਕਾ ਕਲਾਂ ਅੱਜ ਸਵੇਰੇ 9.30 ਵਜੇ ਰਾਤ ਦੀ ਡਿਊਟੀ ਤੋਂ ਛੁੱਟੀ ਕਰਕੇ ਆਪਣੇ ਘਰ ਵੱਲ ਜਾ ਰਿਹਾ ਸੀ ਕਿ ਇਸੇ ਦੌਰਾਨ ਮੇਨ ਜੀ. ਟੀ. ਰੋਡ ਪਾਰ ਕਰਦੇ ਸਮੇਂ ਲੁਧਿਆਣਾ ਤੋਂ ਫਗਵਾੜਾ ਵੱਲ ਜਾ ਰਹੀ ਤੇਜ਼ ਰਫਤਾਰ ਕਾਰ ਨੰਬਰ ਪੀ. ਬੀ.10 ਸੀ.  ਟੀ. 0812 ਨੇ ਫੇਟ ਮਾਰ ਦਿੱਤੀ। ਇਸ ਕਾਰ ਨੂੰ ਲੁਧਿਆਣੇ ਦਾ ਰਹਿਣ ਵਾਲਾ ਜਸਜੋਤ ਸਿੰਘ ਚਲਾ ਰਿਹਾ ਸੀ।

PunjabKesari

ਟੱਕਰ ਇੰਨੀ ਭਿਆਨਕ ਸੀ ਕਿ ਉਕਤ ਵਿਅਕਤੀ ਕਾਰ ਦੀ ਫੇਟ ਲੱਗਣ ਨਾਲ ਤਕਰੀਬਨ 60 ਫੁੱਟ ਦੂਰ ਜੀ. ਟੀ. ਰੋਡ ਦੇ ਡਿਵਾਇਡਰ ਤੋਂ ਦੂਜੇ ਪਾਸੇ ਜਾ ਡਿੱਗਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਕਤ ਵਿਅਕਤੀ ਟਰੱਕ ਯੂਨੀਅਨ ਗੁਰਾਇਆ 'ਚ ਬਤੌਰ ਚੌਕੀਦਾਰ ਦੇ ਤੌਰ 'ਤੇ ਕੰਮ ਕਰਦਾ ਸੀ।

PunjabKesari

ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰ ਆਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਫਿਲੌਰ 'ਚ ਭੇਜ ਦਿੱਤਾ ਗਿਆ ਹੈ।


Related News