ਤੇਜ਼ ਰਫਤਾਰ ਵਾਹਨ ਦੀ ਲਪੇਟ ਆਇਆ ਸਾਈਕਲ ਸਵਾਰ, ਮਿਲੀ ਦਰਦਨਾਕ ਮੌਤ

09/11/2017 1:05:29 PM

ਕਪੂਰਥਲਾ(ਮਲਹੋਤਰਾ)— ਕਪੂਰਥਲਾ-ਫੱਤੂਢੀਂਗਾ ਮਾਰਗ 'ਤੇ ਇਕ ਤੇਜ਼ ਰਫਤਾਰ ਅਣਪਛਾਤੇ ਵਾਹਨ ਚਾਲਕ ਵੱਲੋਂ ਟੱਕਰ ਮਾਰਨ ਨਾਲ ਸਾਈਕਲ 'ਤੇ ਸਵਾਰ ਆਪਣੇ ਘਰ ਜਾ ਰਹੇ ਇਕ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਭੇਜਿਆ ਜਦਕਿ ਜ਼ਖਮੀ ਹੋਏ ਵਿਅਕਤੀ ਨੂੰ ਇਲਾਜ ਲਈ ਦਾਖਲ ਕਰਵਾਇਆ। 
ਜਾਣਕਾਰੀ ਮੁਤਾਬਕ ਇਕ ਸ਼ੈਲਰ 'ਚ ਮਜ਼ਦੂਰੀ ਕਰਨ ਵਾਲੇ ਪਿੰਡ ਸੈਫਲਾਬਾਦ ਵਾਸੀ ਸੁੱਚਾ ਸਿੰਘ ਪੁੱਤਰ ਭੋਮਾ ਸਿੰਘ ਆਪਣੇ ਸਾਥੀ ਸੁਖਵਿੰਦਰ ਸਿੰਘ ਦੇ ਨਾਲ ਕੰਮ ਖਤਮ ਕਰਕੇ ਆਪਣੇ-ਆਪਣੇ ਸਾਈਕਲਾਂ 'ਤੇ ਸਵਾਰ ਹੋ ਕੇ ਵਾਪਸ ਘਰ ਜਾ ਰਹੇ ਸਨ। ਰਸਤੇ 'ਚ ਕਿਸੇ ਤੇਜ਼ ਰਫਤਾਰ ਅਣਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਪ੍ਰਾਈਵੇਟ ਗੱਡੀ ਦਾ ਪ੍ਰਬੰਧ ਕਰਕੇ ਰਾਹਗੀਰਾਂ ਵੱਲੋਂ ਸਿਵਲ ਹਸਪਤਾਲ ਭੇਜਿਆ ਗਿਆ। ਇਸ ਦੌਰਾਨ ਸੁੱਚਾ ਸਿੰਘ ਦੀ ਰਸਤੇ 'ਚ ਉਸ ਦੀ ਮੌਤ ਹੋ ਗਈ ਜਦਕਿ ਸੁੱਖਵਿੰਦਰ ਸਿੰਘ ਨੂੰ ਗੰਭੀਰ ਹਾਲਤ 'ਚ ਦਾਖਲ ਕਰਵਾਇਆ। ਇਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਦੇ ਪਰਿਵਾਰ ਵਾਲੇ ਜਲੰਧਰ ਦੇ ਨਿੱਜੀ ਹਸਪਤਾਲ 'ਚ ਲੈ ਗਏ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News