ਸੋਢਲ ਰੋਡ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ, ਮਾਸੂਮ ਬੱਚੇ ਸਣੇ 3 ਵਿਅਕਤੀ ਹੋਏ ਹਾਦਸੇ ਦਾ ਸ਼ਿਕਾਰ

Monday, Aug 17, 2020 - 11:24 PM (IST)

ਸੋਢਲ ਰੋਡ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ, ਮਾਸੂਮ ਬੱਚੇ ਸਣੇ 3 ਵਿਅਕਤੀ ਹੋਏ ਹਾਦਸੇ ਦਾ ਸ਼ਿਕਾਰ

ਜਲੰਧਰ (ਸੋਨੂੰ)—ਜਲੰਧਰ ਦੀ ਸੋਢਲ ਰੋਡ 'ਤੇ ਇਕ ਤੇਜ਼ ਰਫ਼ਤਾਰ ਕਾਰ ਰਿਕਸ਼ੇ ਨਾਲ ਟਕਰਾਉਣ ਕਰਕੇ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਰਿਕਸ਼ੇ 'ਚ ਸਵਾਰ ਲੋਕ ਗੰਭੀਰ ਜ਼ਖਮੀ ਹੋ ਗਏ। ਦੱਸ ਦੇਈਏ ਕਿ ਜ਼ਖਮੀਆਂ 'ਚ ਇਕ ਬੱਚਾ ਵੀ ਸ਼ਾਮਲ ਹੈ। ਇਹ ਸਾਰਾ ਹਾਦਸਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ। ਸਾਹਮਣੇ ਆਈਆਂ ਤਸਵੀਰਾਂ 'ਚ ਤੁਸੀਂ ਸਾਫ ਵੇਖ ਸਕਦੇ ਹੋ ਕਿ ਖਾਲੀ ਸੜਕ 'ਤੇ ਪਹਿਲਾਂ ਇਕ ਆਟੋ ਰਿਕਸ਼ਾ ਆਉਂਦਾ ਹੈ ਅਤੇ ਕੁਝ ਹੀ ਪਲਾਂ 'ਚ ਉਥੇ ਤੇਜ਼ ਰਫਤਾਰ ਕਾਰ ਇਕ ਰਿਕਸ਼ੇ ਦੇ ਪਰਖੱਚੇ ਉਡਾਉਂਦੀ ਵਿਖਾਈ ਦਿੰਦੀ ਹੈ।

ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਤੱਲਣ ਸਾਹਿਬ ਨੇੜੇ ਵਾਪਰੀ ਵੱਡੀ ਘਟਨਾ, ਖੂਹ 'ਚੋਂ ਮਿਲੀ ਸੇਵਾਦਾਰ ਦੀ ਲਾਸ਼

PunjabKesari

ਕਾਰ ਦੀ ਰਫ਼ਤਾਰ ਇੰਨੀ ਤੇਜ਼ ਹੈ ਰਿਕਸ਼ਾ ਦੂਰ ਜਾ ਕੇ ਡਿੱਗਦਾ ਹੈ ਅਤੇ ਉਸ 'ਚ ਸਵਾਰ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਹਨ। ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਜ਼ਖ਼ਮੀਆਂ ਦੀ ਮਦਦ ਲਈ ਭੱਜਦੇ ਹਨ ਪਰ ਕਾਰ ਸਵਾਰ ਬਿਨਾਂ ਕਿਸੇ ਦੀ ਪਰਵਾਹ ਕੀਤੇ ਪੂਰੀ ਤੇਜ਼ ਰਫ਼ਤਾਰ ਨਾਲ ਗੱਡੀ ਮੌਕੇ ਤੋਂ ਭਜਾ ਲੈਂਦਾ ਹੈ। ਫਿਲਹਾਲ ਲੋਕਾਂ ਵੱਲੋਂ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਸੋਢਲ ਫਾਟਕ ਤੋਂ ਸੋਢਲ ਰੋਡ ਦਰਮਿਆਨ ਪੁਲਸ ਵੱਲੋਂ ਨਾਕਾ ਲਗਾਇਆ ਜਾਂਦਾ ਹੈ ਅਤੇ ਕਾਰ ਸਵਾਰ ਨਾਕਾ ਤੋੜ ਕੇ ਉਥੋਂ ਫਰਾਰ ਹੋ ਗਿਆ। ਇਸ ਕੜੀ ਤਹਿਤ ਰਿਕਸ਼ਾ ਸਵਾਰ ਵਿਅਕਤੀ ਤੇਜ਼ ਰਫ਼ਤਾਰ ਕਾਰ ਦੀ ਚਪੇਟ 'ਚ ਆ ਗਿਆ ਅਤੇ ਇਹ ਸਾਰੀ ਘਟਨਾ ਸੜਕ ਕਿਨਾਰੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ।
ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹੀ ਹੋਈ ਪ੍ਰੇਮਿਕਾ, ਪਹਿਲੇ ਪ੍ਰੇਮੀ ਨਾਲ ਮਿਲ ਕੇ ਦੂਜੇ ਪ੍ਰੇਮੀ ਨੂੰ ਦਿੱਤੀ ਖ਼ੌਫਨਾਕ ਮੌਤ


author

shivani attri

Content Editor

Related News