ਵੱਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ

Tuesday, Mar 20, 2018 - 06:10 PM (IST)

ਵੱਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ

ਕਪੂਰਥਲਾ (ਮੱਲ੍ਹੀ)— ਦਿਨੋਂ-ਦਿਨ ਵੱਧ ਰਹੇ ਸੜਕ ਹਾਦਸੇ ਗੰਭੀਰ ਚਿੰਤਾ ਦਾ ਵਿਸ਼ਾ ਹਨ, ਜਿਨ੍ਹਾਂ ਨੂੰ ਰੋਕਣ ਲਈ ਸਮੇਂ ਦੀਆਂ ਸਰਕਾਰਾਂ ਤੇ ਜ਼ਿਲਾਂ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣ ਦੀ ਲੋੜ ਹੈ। ਇਹ ਸ਼ਬਦ ਯੂਥ ਕਾਂਗਰਸ ਨੇਤਾ ਅਤੇ ਸਮਾਜ ਸੇਵਕ ਗੁਰਕੰਵਲ ਸਿੰਘ ਉਰਫ ਟੋਨੀ ਧੁਆਂਖੇ ਨੇ ਆਖੇ। ਉਨ੍ਹਾਂ ਨੇ ਕਿਹਾ ਕਿ ਅਚਾਨਕ ਵਾਪਰ ਰਹੇ ਸੜਕ ਹਾਦਸਿਆਂ 'ਚ ਅਣਗਿਣਤ ਜਾਨਾਂ ਅਜਾਈ ਜਾ ਚੁੱਕੀਆਂ ਹਨ, ਕਈ ਘਰਾਂ ਦੇ ਚਿਰਾਗ ਬੁੱਝ ਗਏ ਹਨ, ਕਈ ਬੱਚੇ ਅਨਾਥ ਹੋ ਗਏ ਹਨ। ਕਈ ਸੱਜ ਵਿਆਹੀਆਂ ਮੁਟਿਆਰਾਂ ਦੇ ਸਹਾਰਾ ਉਜੜੇ ਹਨ ਅਤੇ ਇਨ੍ਹਾਂ ਦਰਦਨਾਕ ਸੜਕ ਹਾਦਸਿਆਂ 'ਚ ਹੋਏ ਜਾਨੀ ਮਾਲੀ ਨੁਕਸਾਨ ਤੋਂ ਅਸੀਂ ਸਬਕ ਲੈ ਕੇ ਇਨ੍ਹਾਂ ਨੂੰ ਰੋਕਣ ਲਈ ਨਾ ਤਾਂ ਸਮੇਂ ਦੀਆਂ ਸਰਕਾਰਾਂ, ਨਾ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਨਾ ਹੀ ਸਮਾਜ ਸੈਵੀ ਸੰਗਠਨਾਂ ਨੇ ਕੋਈ ਠੋਸ ਨੀਤੀ ਬਣਾਈ ਹੈ ਅਤੇ ਇਹ ਦਰਦਨਾਕ ਸੜਕ ਹਾਦਸੇ ਨਿਰੰਤਰ ਵਾਪਰ ਰਹੇ ਹਨ, ਜਿਨ੍ਹਾਂ ਨੂੰ ਰੋਕਣਾ ਸਮੇਂ ਦੀ ਮੁੱਖ ਮੰਗ ਹੈ।
ਸੜਕ ਹਾਦਸੇ ਵਾਪਰਨ ਦੇ ਮੁੱਖ ਕਾਰਨ: ਯੂਥ ਕਾਂਗਰਸ ਆਗੂ ਅਤੇ ਚਿੰਤਕ ਸੁਖਜਿੰਦਰ ਸਿੰਘ ਧਾਲੀਵਾਲ ਅਤੇ ਰਣਜੀਤ ਸਿੰਘ ਚਾਹਲ ਨੇ ਕਿਹਾ ਕਿ ਵਾਹਨ ਚਲਾਉਣ ਸਮੇਂ ਚਾਲਕਾਂ ਦਾ ਅਵੇਸਲਾਪਨ, ਡਰਾਇਵਿੰਗ ਨਿਯਮਾਂ ਦੀ ਘਾਟ, ਮੋਬਾਇਲ ਫੋਨਾਂ ਦੀ ਵਰਤੋਂ, ਸੜਕਾਂ ਕਿਨਾਰੇ ਨਾਜਾਇਜ਼ ਕਬਜੇ ਕਰਨ ਕਰ ਕੇ ਸੜਕਾਂ ਦਾ ਆਕਾਰ ਘਟਣਾ, ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਾਉਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਸਖਤੀ ਵਰਤਣ ਸਮੇਂ ਸਿਆਸੀ ਆਗੂਆਂ ਦੀ ਦਖਲ ਅੰਦਾਜੀ ਦਾ ਵਧਣਾ ਅਤੇ ਵਧੇਰੇ ਕਰਕੇ ਵਾਹਨ ਚਾਲਕਾਂ ਵੱਲੋਂ ਸ਼ਰਾਬ ਦਾ ਸੇਵਨ ਕਰ ਕੇ ਵਾਹਨ ਚਲਾਉਣਾ ਆਦਿ ਮੁੱਖ ਕਾਰਨ ਹਨ, ਜਿਨ੍ਹਾਂ ਕਾਰਨ ਸੜਕ ਹਾਦਸਿਆਂ 'ਚ ਵਾਧਾ ਹੋ ਰਿਹਾ ਹੈ। 
ਉਕਤ ਸਮਾਜ ਸੇਵਕ ਕਾਂਗਰਸੀ ਆਗੂਆਂ ਨੇ ਕਿਹਾ ਕਿ ਸੜਕ ਸੁਰੱਖਿਆ ਨਿਯਮਾਂ ਪ੍ਰਤਿ ਲੋਕਾਂ 'ਚ ਜਾਗਰੂਕਤਾਂ ਦੀ ਘਾਟ ਨੂੰ ਦੂਰ ਕਰਨ ਲਈ ਸਮੇਂ ਦੀ ਸਰਕਾਰ ਅਤੇ ਜ਼ਿਲਾ ਟ੍ਰੈਫਿਕ ਪੁਲਸ ਨੂੰ ਪਿੰਡਾਂ, ਸ਼ਹਿਰਾ ਤੇ ਕਸਬਿਆਂ 'ਚ ਜਾਗਰੂਕਤਾਂ ਲਹਿਰ ਪੈਦਾ ਕਰਨੀ ਹੋਵੇਗੀ, ਮਾਪਿਆਂ ਨੂੰ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਚਲਾਉਣ ਤੋਂ ਵਰਜਣਾ ਹੋਵੇਗਾ।


Related News