ਭਿਆਨਕ ਸੜਕ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ

Saturday, Feb 15, 2020 - 10:38 PM (IST)

ਭਿਆਨਕ ਸੜਕ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ

ਮਾਛੀਵਾੜਾ ਸਾਹਿਬ, (ਟੱਕਰ)-  ਸਮਰਾਲਾ-ਚੰਡੀਗੜ੍ਹ ਰੋਡ 'ਤੇ ਭੈਣੀ ਸਾਹਿਬ ਚੌਂਕ ਨੇੜੇ ਵਾਪਰੇ ਇਕ ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਐਕਟਿਵਾ ਸਕੂਟਰੀ ਨੂੰ ਕੋਈ ਅਣਪਛਾਤਾ ਵਾਹਨ ਫ਼ੇਟ ਮਾਰ ਗਿਆ। ਜਾਣਕਾਰੀ ਮੁਤਾਬਕ ਪਿੰਡ ਕੂੰਮ ਕਲਾਂ ਅਧੀਨ ਪੈਂਦੇ ਪਿੰਡ ਭੈਰੋਂ ਮੁੰਨਾ ਦੇ ਵਾਸੀ ਗੁਰਜੋਤ ਸਿੰਘ ਉਮਰ 18 ਸਾਲ, ਕ੍ਰਿਸ਼ਨਾ ਉਰਫ਼ ਗੌਤਮ ਉਮਰ 16 ਸਾਲ ਸ਼ਨੀਵਾਰ ਦੇਰ ਸ਼ਾਮ ਕਰੀਬ ਸਾਢੇ 7 ਵਜੇ ਐਕਟਿਵਾ 'ਤੇ ਸਵਾਰ ਹੋ ਕੇ ਕਟਾਣੀ ਕਲਾਂ ਤੋਂ ਆਪਣੇ ਪਿੰਡ ਭੈਰੋਂ ਮੁੰਨਾ ਜਾ ਰਹੇ ਸਨ। ਜਦ ਦੋਵੇਂ ਭੈਣੀ ਸਾਹਿਬ ਚੌਂਕ ਨੇੜੇ ਪੁੱਜੇ ਤਾਂ ਕੋਈ ਅਣਪਛਾਤਾ ਵਾਹਨ ਇਨ੍ਹਾਂ ਦੋਵਾਂ ਨੂੰ ਫ਼ੇਟ ਮਾਰ ਗਿਆ, ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਸੜ੍ਹਕ 'ਤੇ ਜਾਮ ਲੱਗ ਗਿਆ ਅਤੇ ਕਟਾਣੀ ਕਲਾਂ ਪੁਲਸ ਚੌਕੀ ਦੇ ਮੁਲਾਜ਼ਮਾਂ ਵੱਲੋਂ ਮੌਕੇ 'ਤੇ ਪੁੱਜ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।


Related News