ਚੜ੍ਹਦੀ ਸਵੇਰ ਹੁਸ਼ਿਆਰਪੁਰ ਰੋਡ ’ਤੇ ਵਾਪਰਿਆ ਰੂਹ ਕੰਬਾਊ ਹਾਦਸਾ, 4 ਦੀ ਮੌਤ

Friday, Jan 22, 2021 - 04:50 PM (IST)

ਹੁਸ਼ਿਆਰਪੁਰ (ਅਮਰੀਕ, ਜੋਸ਼ੀ)— ਹੁਸ਼ਿਆਰਪੁਰ ਦੇ ਤਲਵਾੜਾ ਮੁਕੇਰੀਆਂ ਰੋਡ ’ਤੇ ਸੰਘਣੀ ਧੁੰਦ ਕਾਰਨ ਭਿਆਨਕ ਸੜਕ ਹਾਦਸਾ ਵਾਪਰਨ ਕਰਕੇ 4 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਤੋਂ ਤਲਵਾੜਾ ਜਾ ਰਹੀ ਕਰਤਾਰ ਬੱਸ ਦੀ ਤਲਵਾੜਾ ਮੁਕੇਰੀਆਂ ਰੋਡ ’ਤੇ ਮਾਰੂਤੀ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ’ਤੇ ਚਾਰ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਇਕ ਬੱਚਾ ਵੀ ਸ਼ਾਮਲ ਹੈ। ਇਸ ਹਾਦਸੇ ’ਚ ਕਾਰ ਦੇ ਪਰਖੱਚੇ ਤੱਕ ਉੱਡ ਗਏ। 

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਕੁੜੀ ਦੇ ਘਰ ਦੇ ਬਾਹਰ ਨੌਜਵਾਨ ਨੇ ਖ਼ੁਦ ਨੂੰ ਲਾਈ ਅੱਗ, ਹੋਈ ਮੌਤ

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 11 ਵਜੇ ਕਰਤਾਰ ਬੱਸ ਨੰਬਰ ਪੀ. ਬੀ.08-ਬੀਐਨ -9251 ਤਲਵਾੜਾ ਤੋਂ ਹਾਜੀਪੁਰ ਵੱਲ ਜਾ ਰਹੀ ਸੀ ਅਤੇ ਕਾਰ ਨੰਬਰ ਐਚ. ਪੀ . 55-ਏ-8473, ਹਾਜੀਪੁਰ ਵੱਲ ਤਲਵਾੜਾ ਵੱਲ ਜਾ ਰਹੀ ਸੀ, ਇਨ੍ਹਾਂ ਦੋਵੇਂ ਗਡੀਆਂ ਦੀ ਬੈਰੀਅਰ ਨੇੜੇ ਕੰਡੀ ਨਹਿਰ ਦੇ ਪੁਲ ਲਾਗੇ ਜ਼ਬਰਦਸਤ ਟੱਕਰ ਹੋ ਗਈ।

ਇਹ ਵੀ ਪੜ੍ਹੋ : ਲੋਕਲ ਬਾਡੀ ਚੋਣਾਂ ਲਈ ਜਲੰਧਰ ਵਿਚ ‘ਆਪ’ ਨੇ ਉਮੀਦਵਾਰਾਂ ਦਾ ਕੀਤਾ ਐਲਾਨ

PunjabKesari

ਕਾਰ ਵਿੱਚ ਬੈਠੇ ਆਰੀਅਨ ਸਾਢੇ ਤਿੰਨ ਸਾਲ, ਰਮੇਸ਼ ਲਾਲ ਪਿੰਡ ਬਾਗੜੀਆਂ ਜ਼ਿਲ੍ਹਾ ਗੁਰਦਾਸਪੁਰ, ਸਰਬਜੀਤ ਸਿੰਘ (23) ਪੁੱਤਰ ਪ੍ਰੀਤਮ ਸਿੰਘ ਨਿਵਾਸੀ ਰੋਲੀ, ਸੁਸ਼ੀਲ ਕੁਮਾਰ ( 20) ਪੁੱਤਰ ਬਲਵੀਰ ਸਿੰਘ ਨਿਵਾਸੀ ਰੋਲੀ ਅਤੇ ਕੁਲਦੀਪ ਸਿੰਘ (19) ਪੁੱਤਰ ਰਘੁਵੀਰ ਸਿੰਘ ਨਿਵਾਸੀ ਸਰਾਭਾ ਨਗਰ ਜਲੰਧਰ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ :  ਕੋਰੋਨਾਕਾਲ ਦੌਰਾਨ ਕੈਨੇਡਾ ਦੇ ਕਾਲਜਾਂ ’ਚ ਭਾਰਤੀ ਵਿਦਿਆਰਥੀਆਂ ਦੇ ਡੁੱਬੇ ਕਰੋੜਾਂ ਰੁਪਏ

PunjabKesari

ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਵਿਚ ਸਵਾਰ ਯਾਤਰੀਆਂ ਦੇ ਲਾਸ਼ਾਂ ਨੂੰ ਕਾਰ ਵਿਚੋਂ ਬਾਹਰ ਨਿਕਲਣ ਵਿਚ ਵੱਡੀ ਮੁਸ਼ਕਲ ਆਈ। ਹਾਦਸੇ ਦੀ ਖ਼ਬਰ ਪਾ ਕੇ ਮੌਕੇ ਉਤੇ ਐੱਸ. ਐੱਚ. ਓ. ਤਲਵਾੜਾ ਅਜਮੇਰ ਸਿੰਘ ਆਪਣੀ ਪੂਰੀ ਫੋਰਸ ਨਾਲ ਘਟਨਾ ਸਥਾਨ 'ਤੇ ਪਹੁੰਚੇ। ਲਾਸ਼ਾਂ ਨੂੰ ਬੀ. ਬੀ. ਐੱਮ. ਬੀ. ਹਸਪਤਾਲ ਲਿਜਾਣ ਤੋਂ ਬਾਅਦ ਬੱਸ ਚਾਲਕ ਮੱਖਣ ਸਿੰਘ ਪੁੱਤਰ ਜੋਗਾ ਸਿੰਘ ਨਿਵਾਸੀ ਅਨੰਦਪੁਰ ਸਾਹਿਬ ਦੇ ਖ਼ਿਲਾਫ਼ ਮੁਕੱਦਮਾ ਨੰਬਰ 8 ਅੰਡਰ ਸੈਕਸ਼ਨ 304 ਏ, 279,427 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PunjabKesari

ਬਸ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਮਿਤ ਡਡਵਾਲ, ਸਾਬਕਾ ਮੰਤਰੀ ਅਰੁਣੇਸ਼ ਸ਼ਕਰ, ਐੱਮ. ਐੱਲ. ਏ. ਦਸੂਹਾ ਅਰੁਣ ਡੋਗਰਾ ਮਿੱਕੀ, ਜੰਗੀ ਲਾਲ ਮਹਾਜਨ ਹਲਕਾ ਇੰਚਾਰਜ ਭਾਜਪਾ, ਮੰਡਲ ਪ੍ਰਧਾਨ ਅਨਿਲ ਵਸ਼ਿਸ਼ਟ ਅਤੇ ਹਲਕੇ ਦੇ ਵਿਧਾਇਕ ਮੈਡਮ ਇੰਦੂ ਬਾਲਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਨੂੰ ਲੈ ਕੇ ਜਲੰਧਰ ਸ਼ਹਿਰ ’ਚ ਤਿਆਰ ਹੋ ਰਹੇ ਨੇ ਝੰਡੇ

PunjabKesari

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News