ਖੁਸ਼ੀਆਂ ਬਦਲੀਆਂ ਮਾਤਮ 'ਚ ਵਿਆਹ ਵਾਲੇ ਮੁੰਡੇ ਦੀ ਸੜਕ ਹਾਦਸੇ ਦੌਰਾਨ ਮੌਤ

Sunday, Jun 14, 2020 - 06:08 PM (IST)

ਖੁਸ਼ੀਆਂ ਬਦਲੀਆਂ ਮਾਤਮ 'ਚ ਵਿਆਹ ਵਾਲੇ ਮੁੰਡੇ ਦੀ ਸੜਕ ਹਾਦਸੇ ਦੌਰਾਨ ਮੌਤ

ਸੁਨਾਮ ਊਧਮ ਸਿੰਘ ਵਾਲਾ (ਬੇਦੀ): ਨਜ਼ਦੀਕੀ ਪਿੰਡ ਉਗਰਾਹਾਂ ਵਿਖੇ ਖ਼ੁਸ਼ੀ ਦਾ ਮਾਹੌਲ ਉਸ ਸਮੇਂ ਗਮੀ 'ਚ ਬਦਲ ਗਿਆ ਜਦੋਂ ਵਿਆਹ ਵਾਲੇ ਮੁੰਡੇ ਦੀ ਹਾਦਸੇ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਮੇਹਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਉਗਰਾਹਾਂ ਦਾ ਨੌਜਵਾਨ ਸੁਖਦੀਪ ਸਿੰਘ (ਰਾਜੂ) ਪੁੱਤਰ ਮੇਜਰ ਸਿੰਘ ਜਿਸ ਦਾ ਵਿਆਹ ਸੀ ਤੇ ਘਰ 'ਚ ਰਿਸ਼ਤੇਦਾਰ ਆਏ ਹੋਏ ਸਨ। ਅੱਜ ਨੌਜਵਾਨ ਦੀ ਬਰਾਤ ਪਿੰਡ ਕੱਟੂ ਵਾਲੀਆ ਜਾਣੀ ਸੀ ।ਬਰਾਤ ਜਾਣ ਵਾਸਤੇ ਆਪਣੇ ਦੋਸਤ ਨੂੰ ਸੁਨੇਹਾ ਦੇਣ ਲਈ ਜਾ ਰਿਹਾ ਸੀ ਤਾਂ ਅਚਾਨਕ ਮੋਟਰਸਾਈਕਲ ਬੇਕਾਬੂ ਹੋ ਕੇ ਕੰਧ 'ਚ ਵੱਜ ਗਿਆ ਅਤੇ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖ਼ਮਾ ਦੀ ਤਾਬ ਨਾ ਝੱਲਦੇ ਹੋਏ ਨੌਜਵਾਨ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਪੁਲਸ ਵਲੋਂ ਮ੍ਰਿਤਕ ਦੇ ਪਿਤਾ ਮੇਜਰ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਕਰਨ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

ਇਹ ਵੀ ਪੜ੍ਹੋ: ਮੁੰਡੇ ਨੂੰ ਟਿਕ-ਟਾਕ 'ਤੇ ਆਪਣੇ ਸ਼ੌਕ ਪੂਰੇ ਕਰਨੇ ਪਏ ਮਹਿੰਗੇ, ਹੋਇਆ ਮਾਮਲਾ ਦਰਜ

ਇਹ ਵੀ ਪੜ੍ਹੋ: ਵੀਕੈਂਡ ਲਾਕਡਾਊਨ 'ਚ ਖੁੱਲ੍ਹੇ ਠੇਕਿਆਂ 'ਤੇ ਮੰਨਾ ਨੇ 'ਢਾਹਿਆ' ਕੈਪਟਨ (ਵੀਡੀਓ)


author

Shyna

Content Editor

Related News