ਅੰਤਿਮ ਸੰਸਕਾਰ ਕਰਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਦੋ ਦੀ ਮੌਤ
Monday, Mar 01, 2021 - 06:34 PM (IST)

ਤਪਾ ਮੰਡੀ (ਸ਼ਾਮ, ਗਰਗ)— ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਤਪਾ ਓਵਰਬਿ੍ਰਜ ‘ਤੇ ਭਰਾ ਦਾ ਅੰਤਿਮ ਸੰਸਕਾਰ ਕਰਵਾ ਕੇ ਵਾਪਸ ਜਾ ਰਹੇ ਇਕ ਪਰਿਵਾਰ ਦੀ ਕਾਰ ਡਿਵਾਈਡਰ ਨਾਲ ਟਕਰਾਉਣ ਕਾਰਨ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ 2 ਦੀ ਮੌਤ ਹੋ ਗਈ ਅਤੇ 4 ਔਰਤਾਂ, 1 ਬੱਚੇ ਸਣੇ 5 ਦੇ ਕਰੀਬ ਲੋਕ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ।
ਇਹ ਵੀ ਪੜ੍ਹੋ: ਲੁਧਿਆਣਾ ਵਿਚ ਦਿਨ-ਦਿਹਾੜੇ ਚੱਲੀਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ
ਗੰਭੀਰ ਰੂਪ ‘ਚ ਜ਼ਖ਼ਮੀ ਸ਼ਿੰਦੋ ਕੌਰ ਪਤਨੀ ਵੀਰਾਂ ਸਿੰਘ ਵਾਸੀ ਝੌਰਡਾ (ਮਲੋਟ) ਅਪਣੇ ਪਤੀ ਵੀਰਾਂ ਸਿੰਘ, ਜਵਾਈ ਜੱਗੀ ਸਿੰਘ, 2 ਭੈਣਾਂ ਮਨਜੀਤ ਕੌਰ ਅਤੇ ਸੀਮਾ ਰਾਣੀ, ਭੈਣ ਲੱਖੀ ਕੌਰ ਅਤੇ ਦੋਹਤਾ ਰਾਹੁਲ ਨਾਲ ਬਰਨਾਲਾ ਵਿਖੇ ਆਪਣੇ ਭਰਾ ਦਾ ੰਸਕਾਰ ਕਰਵਾ ਕੇ ਵਾਪਸ ਪਿੰਡ ਜਾ ਰਹੇ ਸੀ। ਜਦੋਂ ਮੁੱਖ ਮਾਰਗ ਤੋਂ ਤੇਜ ਰਫ਼ਤਾਰ ਗੱਡੀ ਓਵਰਬਿ੍ਰਜ ’ਤੇ ਚੜ੍ਹੀ ਤਾਂ ਅਚਾਨਕ ਚਾਲਕ ਜੱਗੀ ਸਿੰਘ ਨੂੰ ਨੀਂਦ ਦਾ ਝਬਕਾ ਲੱਗਣ ਕਾਰਨ ਗੱਡੀ ਡਿਵਾਈਡਰ ਨਾਲ ਟਕਰਾਕੇ ਘੁੰਮ ਕੇ ਬਰਨਾਲਾ ਸਾਈਡ ਵੱਲ ਮੂੰਹ ਹੋ ਗਿਆ।
ਇਹ ਵੀ ਪੜ੍ਹੋ: ਜਲੰਧਰ ’ਚ ਅੱਧਸੜੀ ਮਿਲੀ ਮਜ਼ਦੂਰ ਦੀ ਲਾਸ਼ ਨੂੰ ਲੈ ਕੇ ਵੱਡਾ ਖ਼ੁਲਾਸਾ, ਕੁਕਰਮ ਕਰਕੇ ਦੋਸਤ ਨੇ ਲਾਈ ਸੀ ਅੱਗ
ਇਸ ਗੱਡੀ ਵਿੱਚ ਸਵਾਰ ਇਹ ਲੋਕ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਮਾਜ ਸੇਵੀ ਸੰਸਥਾ ਮਿੱਨੀ ਸਹਾਰਾ ਕਲੱਬ ਦੀਆਂ 2 ਐਬੀਲੈਂਸ਼ਾਂ ਦੁਆਰਾ ਸਿਵਲ ਹਸਪਤਾਲ ਤਪਾ ਦਾਖ਼ਲ ਕਰਵਾਇਆ ਗਿਆ ਪਰ ਗੰਭੀਰ ਰੂਪ ‘ਚ ਜ਼ਖ਼ਮੀ ਜਵਾਈ ਜੱਗੀ ਸਿੰਘ ਅਤੇ ਵੀਰਾ ਸਿੰਘ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ। ਘਟਨਾ ਦਾ ਪਤਾ ਲੱਗਦੇ ਹੀ ਪ੍ਰਾਈਵੇਟ ਡਾਕਟਰਾਂ ਨੇ ਵੀ ਸਰਕਾਰੀ ਡਾਕਟਰਾਂ ਦਾ ਸਹਿਯੋਗ ਕਰਕੇ ਜ਼ਖ਼ਮੀਆਂ ਨੂੰ ਮੱਲ੍ਹਮ ਪੱਟੀ ਕੀਤੀ।। ਥਾਣਾ ਮੁਖੀ ਜਗਜੀਤ ਸਿੰਘ ਘੁੰਮਣ ਸਮੇਤ ਪੁਲਸ ਨੇ ਘਟਨਾ ਥਾਂ ’ਤੇ ਪਹੁੰਚੇ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਅਤੇ ਪ੍ਰਭਾਵਿਤ ਆਵਾਜਾਈ ਨੂੰ ਬਹਾਲ ਕਰਵਾਇਆ। ਪਤਾ ਲੱਗਾ ਹੈ ਕਿ ਜ਼ਖ਼ਮੀ ਅਤੇ ਮਿ੍ਰਤਕ ਸ਼ੈਸੀ ਬਰਾਦਰੀ ਨਾਲ ਸਬੰਧ ਰੱਖਦੇ ਹਨ।
ਇਹ ਵੀ ਪੜ੍ਹੋ: ਬਜਟ ਸੈਸ਼ਨ: ਮਹਿੰਗਾਈ ਨੂੰ ਲੈ ਕੇ ਕਾਂਗਰਸ ਵੱਲੋਂ ਰਾਜ ਭਵਨ ਦਾ ਘਿਰਾਓ, ਜਾਖੜ ਨੇ ਲਾਏ ਮੋਦੀ ’ਤੇ ਰਗੜੇ