ਵੀਡੀਓ 'ਚ ਦੇਖੋ ਕਿਵੇਂ ਸੜਕ 'ਤੇ ਤੇਜ਼ ਰਫਤਾਰ ਸਫਾਰੀ ਬਣੀ ਜਾਨ ਦਾ ਖੌਫ
Monday, Nov 05, 2018 - 12:14 PM (IST)
ਜਲੰਧਰ (ਸੋਨੂੰ)— ਇਥੋਂ ਦੇ ਕਿਸ਼ਨਪੁਰਾ ਚੌਕ ਦੇ ਕੋਲ ਉਸ ਸਮੇਂ ਹਲਚਲ ਮਚ ਗਈ ਜਦੋਂ ਇਕ ਤੇਜ਼ ਰਫਤਾਰ ਸਫਾਰੀ ਨੇ ਰਿਕਸ਼ਾ ਚਾਲਕ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ 'ਚ ਰਿਕਸ਼ਾ ਚਾਲਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ।
ਖੌਫਨਾਕ ਹਾਦਸੇ ਨੂੰ ਦੇਖਣ ਵਾਲੇ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਫਾਰੀ ਚਾਲਕ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਅਤੇ ਉਹ ਗੱਡੀ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ।