ਟਾਂਡਾ: ਦੋ ਕਾਰਾਂ 'ਚ ਭਿਆਨਕ ਟੱਕਰ, 9 ਲੋਕ ਜ਼ਖਮੀ (ਤਸਵੀਰਾਂ)

Sunday, Jul 29, 2018 - 06:13 PM (IST)

ਟਾਂਡਾ: ਦੋ ਕਾਰਾਂ 'ਚ ਭਿਆਨਕ ਟੱਕਰ, 9 ਲੋਕ ਜ਼ਖਮੀ (ਤਸਵੀਰਾਂ)

ਟਾਂਡਾ ਉੜਮੁੜ(ਵਰਿੰਦਰ ਪੰਡਿਤ)— ਹਾਈਵੇਅ ਉੱਤੇ ਟਾਂਡਾ ਦੇ ਪਿੰਡ ਖੱਖ ਨੇੜੇ ਦੋ ਕਾਰਾਂ 'ਚ ਭਿਆਨਕ ਟੱਕਰ ਹੋਣ ਕਰਕੇ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ 9 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਹਾਦਸਾ ਗ੍ਰੇਟ ਪੰਜਾਬ ਰਿਸੋਰਟ ਨਜ਼ਦੀਕ ਉਸ ਸਮੇਂ ਵਾਪਰਿਆ ਜਦ ਭੋਗਪੁਰ ਵੱਲੋਂ ਟਾਂਡਾ ਆ ਰਹੀ ਕਾਰ ਦਾ ਟਾਇਰ ਫੱਟ ਜਾਣ ਕਾਰਨ ਕਾਰ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰਦਿਆਂ ਜਲੰਧਰ ਵੱਲ ਜਾ ਰਹੀ ਕਾਰ 'ਚ ਜਾ ਟਕਰਾਈ, ਜਿਸ ਕਰਕੇ ਪਿੰਡ ਸਰਾਈਂ ਅਤੇ ਜੀਆ ਨੱਥਾ ਦੇ ਦੋ ਪਰਿਵਾਰਾਂ ਦੇ 9 ਮੈਂਬਰ ਜ਼ਖਮੀ ਹੋ ਗਏ। ਹਾਦਸੇ 'ਚ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। 

PunjabKesariਹਾਦਸੇ ਵਿੱਚ ਟਾਇਰ ਫਟਣ ਵਾਲੀ ਕਾਰ 'ਚ ਸਵਾਰ ਹਰਿੰਦਰ ਸਿੰਘ ਪੁੱਤਰ ਰੂਪ ਲਾਲ ਨਿਵਾਸੀ ਜੀਆਂਨੱਥਾ, ਉਸਦੀ ਪਤਨੀ ਕੁਲਵਿੰਦਰ ਕੌਰ ਅਤੇ ਛੋਟੇ ਬੱਚੇ ਜਪਨੀਤ ਸਿੰਘ ਅਤੇ ਅਵਨੀਤ ਕੌਰ ਅਤੇ ਸਰਾਈ ਤੋਂ ਜਲੰਧਰ ਜਾ ਰਹੇ ਸਨ। ਦੂਜੀ ਗੱਡੀ 'ਚ ਸਵਾਰ ਅਵਤਾਰ ਸਿੰਘ ਪੁੱਤਰ ਚਾਨਣ ਰਾਮ, ਉਸ ਦੀ ਪਤਨੀ ਸਰਬਜੀਤ ਕੌਰ, ਬੇਟੀਆਂ ਨਵਜੋਤ ਕੌਰ ਅਤੇ ਮਨਜੀਤ ਕੌਰ ਅਤੇ ਡਰਾਈਵਰ ਕੁਲਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਜ਼ਖਮੀ ਹੋ ਗਏ। 

PunjabKesari

ਜ਼ਖਮੀਆਂ ਨੂੰ 108 ਐਂਬੂਲੈਂਸ ਦੇ ਕਰਮਚਾਰੀਆਂ ਨੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ, ਜਿੱਥੇ ਸਾਰੇ ਜ਼ਖਮੀਆਂ ਨੂੰ ਡਾਕਟਰੀ ਮਦਦ ਦਿੱਤੀ ਗਈ।

PunjabKesari

ਚਸ਼ਮਦੀਦਾਂ ਮੁਤਾਬਕ ਬੇਕਾਬੂ ਹੋਈ ਕਾਰ ਡੀਵਾਈਡਰ 'ਤੋਂ ਕਾਫੀ ਉੱਚਾਈ 'ਚ ਉੱਛਲ ਕੇ ਦੂਜੀ ਸਾਈਡ ਜਾ ਕੇ ਦੂਜੀ ਕਾਰ ਵਿੱਚ ਜਾ ਟਕਰਾਈ। ਟਾਂਡਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਹੈ।

PunjabKesari

 

PunjabKesari


Related News