ਟਿੱਪਰ ਦੇ ਹੇਠਾਂ ਆਇਆ ਮੋਟਰਸਾਈਕਲ, ਵਾਲ-ਵਾਲ ਬਚਿਆ ਚਾਲਕ

Sunday, Jun 10, 2018 - 05:10 PM (IST)

ਟਿੱਪਰ ਦੇ ਹੇਠਾਂ ਆਇਆ ਮੋਟਰਸਾਈਕਲ, ਵਾਲ-ਵਾਲ ਬਚਿਆ ਚਾਲਕ

ਜਲੰਧਰ (ਮਾਹੀ)— ਇਥੋਂ ਦੇ ਪਿੰਡ ਨੂਰਪੁਰ ਦੇ ਕੋਲ ਇਕ ਟਿੱਪਰ ਦੇ ਹੇਠਾਂ ਇਕ ਮੋਟਰਸਾਈਕਲ ਆ ਗਿਆ ਪਰ ਗਨੀਮਤ ਇਹ ਰਹੀ ਕਿ ਮੋਟਰਸਾਈਕਲ 'ਤੇ ਸਵਾਰ ਚਾਲਕ ਦੀ ਜਾਨ ਬੱਚ ਗਈ। ਮਿਲੀ ਜਾਣਕਾਰੀ ਮੁਤਾਬਕ ਸੁਨੀਲ ਕੁਮਾਰ ਪੁੱਤਰ ਮੋਹਨ ਲਾਲ ਆਪਣੇ ਘਰ ਕਾਹਨਪੁਰ ਜਾ ਰਿਹਾ ਹੈ। ਇਸੇ ਦੌਰਾਨ ਜਦੋਂ ਉਹ ਪਿੰਡ ਨੂਰਪੁਰ ਦੇ ਕੋਲ ਪਹੁੰਚਿਆ ਤਾਂ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਟਿੱਪਰ ਦੇ ਹੇਠਾਂ ਜਾ ਵੜਿਆ ਪਰ ਮੋਟਰਸਾਈਕਲ ਚਾਲਕ ਨੇ ਮੁਸਤੈਦੀ ਦੇ ਚਲਦਿਆਂ ਪਹਿਲਾਂ ਹੀ ਮੋਟਰਸਾਈਕਲ ਤੋਂ ਛਾਲ ਮਾਰ ਦਿੱਤੀ। ਜਿਸ ਦੇ ਕਾਰਨ ਉਹ ਵਾਲ-ਵਾਲ ਬੱਚ ਗਿਆ। ਇਸ ਸਬੰਧੀ ਦੋਵੇਂ ਪੱਖਾਂ 'ਚ ਆਪਸੀ ਸਮਝੌਤਾ ਹੋ ਗਿਆ।


Related News