ਤੇਜ਼ ਰਫ਼ਤਾਰ ਟਰੱਕ ਨੇ ਮਾਰੀ ਕਾਰ ਨੂੰ ਟੱਕਰ, ਕਾਰ ਚਾਲਕ ਵਾਲ-ਵਾਲ ਬਚਿਆ

Sunday, Apr 01, 2018 - 03:31 PM (IST)


ਗਿੱਦੜਬਾਹਾ (ਕੁਲਭੂਸ਼ਨ) - ਬੀਤੀ ਰਾਤ ਸਥਾਨਕ ਮਲੋਟ ਰੋਡ 'ਤੇ ਸਥਿਤ ਮਾਰਕਫੈੱਡ ਪਲਾਂਟ ਨੇੜੇ ਇਕ ਤੇਜ਼ ਰਫ਼ਤਾਰ ਟਰੱਕ ਨੇ ਇਕ ਕਾਰ ਨੂੰ ਟਕੱਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਕਾਰ ਸੜਕ ਦੇ ਦਰਮਿਆਨ ਬਣੇ ਡਿਵਾਈਡਰ 'ਤੇ ਜਾ ਚੜ੍ਹੀ, ਜਦੋਂ ਕਿ ਕਾਰ ਚਾਲਕ ਵਾਲ-ਵਾਲ ਬਚ ਗਿਆ।
ਮਿਲੀ ਜਾਣਕਾਰੀ ਅਨੁਸਾਰ ਕੁਲਦੀਪ ਕੁਮਾਰ ਪੁੱਤਰ ਲਾਲ ਚੰਦ ਵਾਸੀ ਪਿੰਡ ਰੱਥੜੀਆਂ (ਮਲੋਟ) ਆਪਣੀ ਸਫੈਦ ਰੰਗ ਦੀ ਸਵਿੱਫਟ ਕਾਰ ਨੰਬਰ ਪੀ.ਬੀ.30 ਆਰ./6494 ਰਾਹੀਂ ਮਲੋਟ ਤੋਂ ਗਿੱਦੜਬਾਹਾ ਵੱਲ ਜਾ ਰਿਹਾ ਸੀ, ਜਦੋਂ ਉਹ ਮਾਰਕਫੈੱਡ ਪਲਾਟ ਨੇੜੇ ਪੁੱਜਾ ਤਾਂ ਗਿੱਦੜਬਾਹਾ ਤੋਂ ਮਲੋਟ ਵੱਲ ਜਾ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੰਬਰ ਆਰ.ਜੇ.07/ਜੀ.ਏ.7149 ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਸੜਕ ਦੇ ਦਰਮਿਆਨ ਬਣੇ ਡਿਵਾਈਡਰ 'ਤੇ ਜਾ ਚੜ੍ਹੀ। ਵਰਣਨਯੋਗ ਹੈ ਕਿ ਉਕਤ ਸੜਕ ਦੇ ਇਕ ਪਾਸੇ ਪੁਲੀ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਵਾਹਨਾ ਦੀ ਆਵਾਜਾਈ ਲਈ ਸੜਕ ਦੇ ਇਸੇ ਪਾਸੇ ਦਾ ਹੀ ਪ੍ਰਯੋਗ ਕੀਤਾ ਜਾ ਰਿਹਾ ਹੈ। ਇਸ ਹਾਦਸੇ ਵਿਚ ਕਾਰ ਚਾਲਕ ਕੁਲਦੀਪ ਕੁਮਾਰ ਵਾਲ-ਵਾਲ ਬਚ ਗਿਆ ਪਰ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਟਰੱਕ ਚਾਲਕ ਟਰੱਕ ਛੱਡ ਕੇ ਮੌਕੇ 'ਤੇ ਫਰਾਰ ਹੋ ਗਿਆ, ਜਿਸ ਨਾਲ ਸੜਕ 'ਤੇ ਵਾਹਨਾਂ ਦਾ ਜਾਮ ਲੱਗ ਗਿਆ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਰੈਪਿਡ ਐਕਸ਼ਨ ਫੋਰਸ ਅਤੇ ਹਾਈਵੇ ਪੈਟਰੋਲਿੰਗ ਪੁਲਸ ਵੱਲੋਂ ਸੜਕ ਦਰਮਿਆਨ ਖੜ੍ਹੇ ਟਰੱਕ ਨੂੰ ਸੜਕ ਤੋਂ ਹਟਾ ਦਿੱਤਾ, ਜਿਸ ਨਾਲ ਸੜਕੀ ਆਵਾਜਾਈ ਬਹਾਲ ਹੋਈ।


Related News