ਰਿਫਲੈਕਟਰ ਨਾ ਹੋਣ ਕਾਰਨ ਕਾਰ ਓਵਰਬ੍ਰਿਜ ਦੀ ਕੰਧ ਨਾਲ ਟਕਰਾਈ

Wednesday, Feb 28, 2018 - 08:18 AM (IST)

ਰਿਫਲੈਕਟਰ ਨਾ ਹੋਣ ਕਾਰਨ ਕਾਰ ਓਵਰਬ੍ਰਿਜ ਦੀ ਕੰਧ ਨਾਲ ਟਕਰਾਈ

ਬਨੂੜ (ਗੁਰਪਾਲ)  - ਇੱਥੋਂ ਲੰਘਦੇ ਕੌਮੀ ਮਾਰਗ 'ਤੇ ਉਸਾਰੇ ਜਾ ਰਹੇ ਓਵਰਬ੍ਰਿਜ 'ਤੇ ਇਕ ਤੇਜ਼ ਰਫ਼ਤਾਰ ਕਾਰ ਰਿਫਲੈਕਟਰ ਨਾ ਹੋਣ ਕਾਰਨ ਉਸ ਦੀ ਕੰਧ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਕਾਰ ਚਕਨਾਚੂਰ ਹੋ ਗਈ। ਕਿਸਮਤ ਨਾਲ ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਜਾਣ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਕਾਰ ਸਵਾਰ ਕੁਝ ਵਿਅਕਤੀ ਜ਼ੀਰਕਪੁਰ ਤੋਂ ਬਨੂੜ ਵੱਲ ਨੂੰ ਜਾ ਆ ਰਹੇ ਸਨ, ਜਦੋਂ ਤੇਜ਼ ਰਫ਼ਤਾਰ ਕਾਰ ਕੌਮੀ ਮਾਰਗ 'ਤੇ ਸ਼ਹਿਰ ਵਿਚ ਉਸਾਰੇ ਗਏ ਓਵਰਬ੍ਰਿਜ 'ਤੇ ਆ ਰਹੀ ਸੀ ਤਾਂ ਅੱਗੇ ਰਿਫਲੈਕਟਰ ਨਾ ਹੋਣ ਕਾਰਨ ਓਵਰਬ੍ਰਿਜ ਦੀ ਕੰਧ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਈ। ਕਾਰ ਸਵਾਰ ਸਾਰੇ ਵਿਅਕਤੀ ਵਾਲ-ਵਾਲ ਬਚ ਗਏ।
ਦੱਸਣਯੋਗ ਹੈ ਕਿ ਸੜਕ ਦਾ ਨਿਰਮਾਣ ਕਰ ਰਹੀ ਕੰਪਨੀ ਦੀ ਨਲਾਇਕੀ ਕਾਰਨ ਇਸ ਅਧੂਰੇ ਓਵਰਬ੍ਰਿਜ ਨੂੰ ਚਾਲੂ ਕਰਨ ਦੀ ਵਜ੍ਹਾ ਨਾਲ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਇਨ੍ਹਾਂ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਨਾ ਲੋਕ ਨਿਰਮਾਣ ਵਿਭਾਗ ਤੇ ਨਾ ਹੀ ਕੰਪਨੀ ਦੇ ਅਧਿਕਾਰੀ ਕਾਰਵਾਈ ਕਰ ਰਹੇ ਹਨ। ਸ਼ਹਿਰ ਭਲਾਈ ਮੰਚ ਦੇ ਪ੍ਰਧਾਨ ਕਰਨਵੀਰ ਸ਼ੈਂਟੀ ਥੰਮਨ ਨੇ ਚਿਤਾਵਨੀ ਦਿੰਦਿਆਂ ਵਿਭਾਗ ਤੇ ਕੰਪਨੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਕਦਮ ਨਾ ਚੁੱਕੇ ਤਾਂ ਸ਼ਹਿਰ ਦੇ ਵਸਨੀਕਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾਵੇਗਾ।


Related News