ਜੀਪ ਮੋਟਰਸਾਈਕਲ ਦੀ ਟੱਕਰ, 2 ਗੰਭੀਰ ਜਖ਼ਮੀ

02/15/2018 1:43:26 PM


ਤਲਵੰਡੀ ਭਾਈ (ਗੁਲਾਟੀ) - ਅੱਜ ਕੌਮੀਸਾਹ ਮਾਰਗ 'ਤੇ ਫਰੀਦਕੋਟ ਵਾਲੀ ਸਾਈਡ ਪਿੰਡ ਕੋਟ ਕਰੋੜ ਕਲਾਂ ਵਿਖੇ ਇਕ ਜੀਪ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਟੱਕਰ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਗੰਭੀਰ ਰੂਪ 'ਚ ਜਖ਼ਮੀ ਹੋ ਗਏ। ਮੌਕੇ 'ਤੇ ਪਹੁੰਚੀ ਪੁਲਸ ਨੇ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਮੁੱਦਕੀ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾ ਦਿੱਤਾ। ਜਖ਼ਮੀਆਂ ਦੀ ਪਛਾਣ ਮੰਗਤ ਸਿੰਘ ਅਤੇ ਅਰਸ਼ਦੀਪ ਸਿੰਘ ਦੇ ਨਾਮ ਵਜੋਂ ਹੋਈ। ਪਤਾ ਲੱਗਾ ਹੈ ਕਿ ਦੋਵੇਂ ਵਾਹਨ ਤਲਵੰਡੀ ਭਾਈ ਵੱਲ ਆ ਰਹੇ ਸਨ ਕਿ ਇਹ ਹਾਦਸਾ ਹੋ ਗਿਆ।


Related News