ਓਵਰਟੇਕ ਦੇ ਚੱਕਰ ''ਚ ਲੜਕੀ ਨੇ ਕਈਆਂ ਦੀ ਜਾਨ ਖਤਰੇ ''ਚ ਪਾਈ
Tuesday, Jul 18, 2017 - 06:29 PM (IST)

ਗੋਰਾਇਆ(ਮੁਨੀਸ਼)— ਸਵਾਰੀਆਂ ਨਾਲ ਭਰੀ ਮਿੰਨੀ ਬੱਸ ਇਕ ਸਕਾਰਪੀਓ ਕਾਰ ਚਲਾ ਰਹੀ ਲੜਕੀ ਦੇ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਦੇ ਡਰਾਈਵਰ ਜਸਵੀਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਬੁਡਾਲਾ ਨੇ ਦੱਸਿਆ ਕਿ ਉਹ ਗੋਰਾਇਆ ਤੋਂ ਸਵਾਰੀਆਂ ਨਾਲ ਭਰੀ ਬੱਸ ਲੈ ਕੇ ਰੁੜਕਾ ਕਲਾਂ ਵੱਲ ਜਾ ਰਿਹਾ ਹੈ ਕਿ ਇਸੇ ਦੌਰਾਨ ਤੇਜ਼ ਰਫਤਾਰ ਸਕਾਰਪੀਓ ਕਾਰ, ਜਿਸ ਨੂੰ ਇਕ ਲੜਕੀ ਚਲਾ ਰਹੀ ਸੀ, ਉਸ ਨੇ ਓਵਰਟੇਕ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਚਲਦਿਆਂ ਸਕਾਰਪੀਓ ਨੂੰ ਬਚਾਉਣ ਦੇ ਚੱਕਰ 'ਚ ਉਸ ਨੂੰ ਬੱਸ ਨੂੰ ਸੜਕ ਤੋਂ ਕੱਚੇ ਰਸਤੇ 'ਤੇ ਉਤਾਰਨਾ ਪਿਆ। ਇਸ ਨਾਲ ਸਵਾਰੀਆਂ ਨਾਲ ਭਰੀ ਬੱਸ ਇਕ ਪਾਸੇ ਪਲਟਣ ਅਤੇ ਦਰਖਤ ਨਾਲ ਟਕਰਾਉਣ ਕਰਕੇ ਵਾਲ-ਵਾਲ ਬੱਚ ਗਈ। ਹੈਰਾਨੀ ਦੀ ਗੱਲ ਇਹ ਰਹੀ ਕਿ ਸਕਾਰਪੀਓ ਚਾਲਕ ਲੜਕੀ ਕਾਰ ਰੋਕਣ ਦੀ ਬਜਾਏ ਉਥੋਂ ਕਾਰ ਲੈ ਕੇ ਭੱਜ ਗਈ। ਉਸ ਦਾ ਪਿੱਛਾ ਕਰਕੇ ਉਸ ਨੂੰ ਪਿੰਡ ਸੰਗ ਢੇਸੀਆ ਤੋਂ ਫੜ ਕੇ ਲਿਆਂਦਾ ਗਿਆ। ਇਥੇ ਬੱਸ ਦੀਆਂ ਸਵਾਰੀਆਂ ਅਤੇ ਉਕਤ ਲੜਕੀ ਦੀ ਬਹਿਸਬਾਜ਼ੀ ਹੋਈ। ਲੜਕੀ ਮੁਆਫੀ ਮੰਗ ਕੇ ਮੌਕੇ ਤੋਂ ਚਲੀ ਗਈ। ਇਸ ਸੰਬੰਧੀ ਐੱਸ. ਐੱਚ. ਓ. ਗੋਰਾਇਆ ਤੋਂ ਜਦੋਂ ਕਾਰਵਾਈ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਦੋਵੇਂ ਪੱਖਾਂ ਦਾ ਆਪਸ 'ਚ ਰਾਜੀਨਾਮਾ ਹੋ ਗਿਆ ਹੈ ਜਦਕਿ ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਬਿਨਾਂ ਕੋਈ ਜਾਂਚ ਕੀਤੇ ਗੱਡੀ ਨੂੰ ਉਥੋਂ ਰਵਾਨਾ ਕਰ ਦਿੱਤਾ।