ਦੋਰਾਹਾ ''ਚ ਵਾਪਰਿਆ ਭਿਆਨਕ ਹਾਦਸਾ, ਹੁਸ਼ਿਆਰਪੁਰ ਦੇ ਵਪਾਰੀ ਸਮੇਤ 2 ਦੀ ਮੌਤ

05/22/2018 6:33:35 PM

ਹੁਸ਼ਿਆਰਪੁਰ/ਲੁਧਿਆਣਾ (ਅਮਰਿੰਦਰ)— ਸ਼ਹਿਰ ਦੇ ਪ੍ਰਮੁੱਖ ਵਪਾਰੀ ਅਤੇ ਸਮਾਜਸੇਵੀ ਸੇਠ ਰੋਹਤਾਸ਼ ਜੈਨ ਦੇ ਪੁੱਤਰ ਗੌਰਵ ਜੈਨ ਦੀ ਮੰਗਲਵਾਰ ਸਵੇਰੇ ਲੁਧਿਆਣਾ 'ਚ ਦੋਰਾਹਾ ਕਸਬੇ ਨੇੜੇ ਸੜਕ ਹਾਦਸਾ ਵਾਪਰਨ ਨਾਲ ਮੌਤ ਹੋ ਗਈ। ਇਸ ਹਾਦਸੇ 'ਚ ਉਨ੍ਹਾਂ ਦੇ ਡਰਾਈਵਰ ਦੀ ਵੀ ਮੌਤ ਹੋ ਗਈ। ਜਿਵੇਂ ਹੀ ਇਹ ਖਬਰ ਹੁਸ਼ਿਆਰਪੁਰ ਵਿਖੇ ਉਨ੍ਹਾਂ ਦੇ ਪਰਿਵਾਰ ਨੂੰ ਪਹੁੰਚੀ ਤਾਂ ਸਾਰੇ ਇਲਾਕੇ 'ਚ ਸੋਗ ਦੀ ਲਹਿਰ ਛਾ ਗਈ। 

PunjabKesari
ਜਾਣਕਾਰੀ ਮੁਤਾਬਕ ਗੌਰਵ ਜੈਨ ਆਪਣੀ ਗੱਡੀ ਪੀ. ਬੀ.07, ਏ. ਈ.-3330 'ਚ ਦਿੱਲੀ ਲਈ ਨਿਕਲੇ ਸਨ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਕਰੀਬ ਕਰੀਬ ਸਾਢੇ 6 ਵਜੇ ਦੋਰਾਹਾ ਨੇੜੇ ਡਰਾਈਵਰ ਨੂੰ ਨੀਂਦ ਦਾ ਝੋਂਕਾ ਲੱਗਣ ਦੇ ਕਾਰਨ ਗੱਡੀ ਅੱਗੇ ਜਾ ਰਹੇ ਟਰੱਕ 'ਚ ਜਾ ਟਕਰਾਈ। ਹਾਦਸੇ 'ਚ ਗੌਰਵ ਜੈਨ ਅਤੇ ਉਨ੍ਹਾਂ ਦੇ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ।


Related News