ਬੱਚਿਆਂ ਨਾਲ ਭਰੀ ਸਕੂਲ ਬੱਸ ਦਰੱਖਤ ਨਾਲ ਟਕਰਾਈ, ਟਲਿਆ ਵੱਡਾ ਹਾਦਸਾ

04/25/2019 11:55:48 AM

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਲਾਰਡ ਕ੍ਰਿਸ਼ਨਾ ਸਕੂਲ ਸੁਲਤਾਨਪੁਰ ਲੋਧੀ ਦੀ ਬੱਚਿਆਂ ਨਾਲ ਭਰੀ ਸਕੂਲ ਬੱਸ ਵੀਰਵਾਰ ਸਵੇਰੇ ਬ੍ਰੇਕ ਨਾਂ ਲੱਗਣ ਕਾਰਨ ਕਰਮਜੀਤਪੁਰ ਰੋਡ 'ਤੇ ਇਕ ਦਰੱਖਤ ਨਾਲ ਟਕਰਾ ਗਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ । ਬੱਸ 'ਚ ਸਵਾਰ ਛੋਟੇ-ਛੋਟੇ ਬੱਚਿਆਂ ਦੇ ਗੁੱਝੀਆਂ ਸੱਟਾਂ ਲੱਗਣ ਦੀ ਖਬਰ ਮਿਲੀ ਹੈ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋ ਸਕਿਆ। 

PunjabKesari

ਪਿੰਡ ਫੌਜੀ ਕਾਲੌਨੀ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਕੂਲ ਬੱਸ ਬਹੁਤ ਹੀ ਖਸਤਾ ਹਾਲਤ ਅਤੇ ਪੁਰਾਣੀ ਹੋਣ 'ਤੇ ਬਰੇਕ ਨਾਂ ਲੱਗਣ ਕਾਰਨ ਸ਼ੜਕ ਦੇ ਇਕ ਪਾਸੇ ਖੇਤ ਵੱਲ ਉੱਤਰ ਗਈ ਅਤੇ ਇਕ ਸਫੈਦੇ ਦੇ ਦਰੱਖਤ ਨੂੰ ਭੰਨਦੀ ਹੋਈ ਇਕ ਪਾਸੇ ਨੂੰ ਪੂਰੀ ਤਰ੍ਹਾਂ ਟੇਡੀ ਹੋ ਗਈ।ਬੱਸ 'ਚ ਵੱਖ-ਵੱਖ ਪਿੰਡਾਂ ਦੇ ਛੋਟੇ ਬੱਚੇ ਸਵਾਰ ਸਨ। 

PunjabKesari
ਐਕਸੀਡੈਂਟ ਦੀ ਖਬਰ ਮਿਲਦੇ ਹੀ ਬੱਚਿਆਂ ਦੇ ਮਾਪੇ ਅਤੇ ਹੋਰ ਲੋਕ ਇਕੱਠੇ ਹੋ ਗਏ, ਜਿਨ੍ਹਾਂ ਬੱਚਿਆਂ ਨੂੰ ਬੱਸ 'ਚੋਂ ਬਾਹਰ ਕੱਢਿਆ ਅਤੇ ਨਾਲ ਲੈ ਗਏ। ਬੱਚਿਆਂ ਦੇ ਮਾਪਿਆਂ ਚ ਸਕੂਲ ਪ੍ਰਬੰਧਕਾਂ ਖਿਲਾਫ ਭਾਰੀ ਰੋਸ ਦੀ ਲਹਿਰ ਹੈ। ਮਾਪਿਆਂ ਦੋਸ਼ ਲਾਇਆ ਕਿ ਸਕੂਲ ਪ੍ਰਬੰਧਕ ਬੱਸ ਫੀਸਾਂ ਪੂਰੀਆਂ ਲੈਦੇ ਹਨ ਪਰ ਬੱਸਾਂ ਪੁਰਾਣੀਆਂ ਚਲਾ ਕੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ।


shivani attri

Content Editor

Related News