ਤੇਜ਼ ਰਫਤਾਰ ਟਰੱਕ ਨੇ ਦਰੜੇ ਮੋਟਰਸਾਈਕਲ ਸਵਾਰ ਪਿਓ-ਧੀ, ਇਕ ਦੀ ਮੌਤ

Saturday, Oct 12, 2019 - 08:15 PM (IST)

ਤੇਜ਼ ਰਫਤਾਰ ਟਰੱਕ ਨੇ ਦਰੜੇ ਮੋਟਰਸਾਈਕਲ ਸਵਾਰ ਪਿਓ-ਧੀ, ਇਕ ਦੀ ਮੌਤ

ਅਹਿਮਦਗੜ੍ਹ,(ਪੁਰੀ, ਇਰਫਾਨ): ਸਥਾਨਕ ਬੱਸ ਸਟੈਂਡ ਨੇੜੇ ਅੱਜ ਇੱਕ ਤੇਜ਼ ਰਫਤਾਰ ਟਰੱਕ-ਟਰਾਲੇ ਨੇ ਮੋਟਰ ਸਾਇਕਲ ਸਵਾਰ ਪਿਓ-ਧੀ ਨੂੰ ਜ਼ਬਰਦਸਤ ਟਰੱਕ ਮਾਰ ਦਿੱਤੀ। ਜਿਸ ਦੌਰਾਨ ਬਬੀਤਾ (18) ਪੁੱਤਰੀ ਨਰੇਸ਼ ਕੁਮਾਰ ਵਾਸੀ ਅਹਿਮਦਗੜ੍ਹ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਨਰੇਸ਼ ਕੁਮਾਰ ਆਪਣੀ ਬੇਟੀ ਨੂੰ ਮੋਟਰ ਸਾਇਕਲ 'ਤੇ ਲੁਧਿਆਣਾ ਲਿਜਾ ਰਿਹਾ ਸੀ, ਜਿਨ੍ਹਾਂ ਨੂੰ ਅਹਿਮਦਗੜ੍ਹ ਬੱਸ ਸਟੈਂਡ ਨੇੜੇ ਹੀ ਟਰੱਕ ਨੇ ਟੱਕਰ ਮਾਰ ਦਿੱਤੀ। ਦੁਰਘਟਨਾ 'ਚ ਮੋਟਰ ਸਾਈਕਲ ਤੇ ਮ੍ਰਿਤਕ ਲੜਕੀ ਟਰੱਕ ਦੇ ਟਾਇਰ ਥੱਲੇ ਆ ਕੇ ਬੁਰੀ ਤਰ੍ਹਾਂ ਫਿਸ ਗਈ। ਮੋਟਰ ਸਾਇਲਕ ਸਵਾਰ ਨਰੇਸ਼ ਕੁਮਾਰ ਟੱਕਰ ਬਾਅਦ ਦੂਰ ਜਾ ਡਿੱਗਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਨੂੰ ਜ਼ਬਤ ਕਰ ਲਿਆ ਤੇ ਟਰੱਕ ਚਾਲਕ ਖਿਲਾਫ ਬਣਦੀ ਕਾਰਵਾਈ ਕੀਤੀ।


Related News