ਕੰਬਾਇਨ ਤੇ ਦੁੱਧ ਵਾਲੇ ਟੈਂਕਰ ਦੀ ਜ਼ਬਰਦਸਤ ਟੱਕਰ, ਇਕ ਦੀ ਮੌਤ

Wednesday, Sep 11, 2019 - 08:54 PM (IST)

ਕੰਬਾਇਨ ਤੇ ਦੁੱਧ ਵਾਲੇ ਟੈਂਕਰ ਦੀ ਜ਼ਬਰਦਸਤ ਟੱਕਰ, ਇਕ ਦੀ ਮੌਤ

ਮਮਦੋਟ,(ਸਰਮਾ, ਜਸਵੰਤ): ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ. ਰੋਡ 'ਤੇ ਅੱਜ ਕੰਬਾਇਨ ਤੇ ਦੁੱਧ ਵਾਲੇ ਟੈਂਕਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ 3 ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਪਿੰਡ ਵੱਟੂ ਭੱਟੀ, ਥਾਣਾ ਮੱਖੂ ਦੀ ਇਕ ਕੰਪਨੀ ਦੀ ਕੰਬਾਇਨ ਜੋ ਕਿ ਫਿਰੋਜ਼ਪੁਰ ਵਾਲੇ ਪਾਸਿਓਂ ਆ ਰਹੀ ਸੀ। ਜਿਸ ਦੀ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਸਥਿਤ ਸੋਢੀ ਵਾਲਾ ਦੇ ਬੱਸ ਅੱਡੇ ਨੇੜੇ ਫਾਜ਼ਿਲਕਾ ਵੱਲੋਂ ਆ ਰਹੇ ਦੁੱਧ ਵਾਲੇ ਟੈਂਕਰ ਨਾਲ ਟੱਕਰ ਹੋ ਗਈ। ਦੁੱਧ ਦੇ ਟੈਂਕਰ ਨੂੰ ਰਣਜੀਤ ਸਿੰਘ ਨਾਮ ਦਾ ਵਿਅਕਤੀ ਚਲਾ ਰਿਹਾ ਸੀ, ਜਦਕਿ ਕੰਬਾਇਨ ਡਰਾਇਵਰ ਬਲਦੇਵ ਸਿੰਘ ਚਲਾ ਰਿਹਾ ਸੀ। ਇਸ ਟੱਕਰ ਦੌਰਾਨ ਕੰਬਾਇਨ ਸਵਾਰ 1 ਵਿਅਕਤੀ ਸੰਦੀਪ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਸੇਖਵਾਂ ਥਾਣਾ ਜੀਰਾ ਦੀ ਮੌਕੇ 'ਤੇ ਮੌਤ ਹੋ ਗਈ ਤੇ ਬਾਕੀ ਕੰਬਾਇਨ ਚਾਲਕ ਦੇ ਨਾਲ ਬੈਠੇ ਵਿਅਕਤੀ ਬਲਦੇਵ ਸਿੰਘ ਪੁੱਤਰ ਦਾਰਾ ਸਿੰਘ, ਬਲਦੇਵ ਸਿੰਘ ਤੇ ਕੈਂਟਰ ਚਾਲਕ ਰਣਜੀਤ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮੈਡੀਕਲ ਕਾਲਜ, ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ।


Related News