CAA ਦੇ ਖਿਲਾਫ ਤਿਰੰਗੇ ਫੜ੍ਹ ਅਤੇ ਮੋਮਬੱਤੀਆਂ ਲੈ ਲੋਕਾਂ ਨੇ ਕੱਢਿਆ ਕੈਂਡਲ ਮਾਰਚ
Monday, Jan 27, 2020 - 11:38 AM (IST)

ਸਗੰਰੂਰ (ਕੋਹਲੀ) - ਪੰਜਾਬ ’ਚ ਸੀ.ਏ.ਏ. ਦਾ ਚੱਲ ਰਿਹਾ ਵਿਰੋਧ ਰੁੱਕਣ ਦਾ ਨਾਂ ਹੀ ਨਹੀਂ ਲੈ ਰਿਹਾ। ਇਸ ਸਬੰਧ ’ਚ ਜਿਥੇ ਮਲੇਰਕੋਟਲਾ ਵਿਖੇ ਪੱਕੇ ਤੌਰ ’ਤੇ ਧਰਨਾ ਦਿੱਤਾ ਜਾ ਰਿਹਾ ਹੈ, ਉਥੇ ਹੀ ਸੰਗਰੂਰ ਦੀਆਂ ਸੜਕਾਂ ’ਤੇ ਸ਼ਹਿਰ ਦੇ ਲੋਕਾਂ ਵਲੋਂ ਹੱਥਾਂ ਦੇ ਹੱਥਾਂ ’ਚ ਮੋਮਬੱਤੀਆਂ ਲੈ ਕੈਂਡਲ ਮਾਰਚ ਕੱਢਿਆ ਗਿਆ। ਸਗੰਰੂਰ ’ਚ ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਵਲੋਂ ਸੀ.ਏ.ਏ ਦੇ ਖਿਲਾਫ ਤਿਰੰਗੇ ਫੜ੍ਹ ਕੇ ਪ੍ਰਦਰਸ਼ਨ ਵੀ ਕੀਤਾ ਗਿਆ। ਦੱਸ ਦੇਈਏ ਕਿ ਕੱਢੇ ਜਾ ਰਹੇ ਇਸ ਕੈਂਡਲ ਮਾਰਚ ’ਚ ਪੰਜਾਬ ਦੇ ਰੈਡਿਕਲ ਸਟੂਡੈਂਟਸ ਯੂਨੀਅਨ ਦੇ ਇਕੱਠੇ ਹੋਏ ਮੈਂਬਰਾਂ ਨੇ ਵੱਖਰੇ ਹੀ ਅੰਦਾਜ਼ ’ਚ ਡੱਫਲੀ ਵਜਾ ਕੇ ਕੇਂਦਰ ਸਰਕਾਰ ਦੇ ਇਸ ਨਵੇਂ ਕਾਨੂੰਨ ਦਾ ਵਿਰੋਧ ਕੀਤਾ।
ਕੈਂਡਲ ਮਾਰਚ ਕੱਢ ਰਹੇ ਲੋਕਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਾਗੂ ਕੀਤਾ ਗਿਆ ਇਹ ਕਾਨੂੰਨ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਦੋਂ ਤੱਕ ਇਸ ਕਾਨੂੰਨ ਨੂੰ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਉਹ ਸੜਕਾਂ ’ਤੇ ਪ੍ਰਦਰਸ਼ਨ ਕਰਦੇ ਰਹਿਣਗੇ।