ਘੱਗਰ ਦਰਿਆ ''ਚ ਡੁੱਬਣ ਕਾਰਨ ਨਾਬਾਲਗ ਲੜਕੇ ਦੀ ਮੌਤ

07/24/2019 4:14:26 PM

ਬਨੂੜ (ਗੁਰਪਾਲ) : ਬਨੂੜ ਦੇ ਪਿੰਡ ਤੇਪਲਾ ਦੇ ਨੇੜਿਓਂ ਗੁਜ਼ਰਦੇ ਘੱਗਰ ਦਰਿਆ ਵਿਚ ਡੁੱਬਣ ਕਰਕੇ ਇਕ 14 ਸਾਲਾ ਲੜਕੇ ਦੀ ਮੌਤ ਹੋ ਗਈ ਜਦਕਿ ਦੋ ਹੋਰ ਨਾਬਾਲਗ ਲੜਕਿਆਂ ਨੂੰ ਪਿੰਡ ਵਾਸੀਆਂ ਵੱਲੋਂ ਬਚਾਅ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਵਸਨੀਕ ਸੁਭਾਸ਼ ਕੁਮਾਰ ਦਾ ਲੜਕਾ ਅਜੇ ਕੁਮਾਰ ਰੋਜ਼ਾਨਾ ਬੱਕਰੀਆਂ ਚਾਰਨ ਲਈ ਘੱਗਰ ਦਰਿਆ ਦੇ ਨੇੜੇ ਜਾਂਦਾ ਸੀ, ਬੀਤੀ ਸ਼ਾਮ ਨੂੰ ਜਦੋਂ ਲੜਕਾ ਆਪਣੇ ਦੋ ਹੋਰ ਸਾਥੀਆਂ ਨਾਲ ਬੱਕਰੀਆਂ ਲੈ ਕੇ ਦਰਿਆ ਦੇ ਕਿਨਾਰੇ ਚਰਾ ਰਹੇ ਸਨ ਤਾਂ ਉਹ ਦਰਿਆ ਵਿਚ ਨਹਾਉਣ ਲੱਗ ਪਏ ਤੇ ਅਚਾਨਕ ਉਹ ਇਕ ਡੂੰਘੇ ਟੋਏ ਵਿਚ ਡੁੱਬਣ ਲੱਗੇ ਜਦੋਂ ਬੱਚਿਆਂ ਨੇ ਰੌਲਾ ਪਾਇਆ ਤਾਂ ਨੇੜੇ ਹੀ ਖੇਤਾਂ ਵਿਚ ਕੰਮ ਕਰ ਰਹੇ ਪਿੰਡ ਦੇ ਨੌਜਵਾਨਾਂ ਨੇ ਦੋ ਬੱਚਿਆਂ ਨੂੰ ਡੁੱਬਣ ਤੋਂ ਬਚਾ ਲਿਆ ਅਤੇ ਜਦੋਂ ਅਜੇ ਕੁਮਾਰ ਨੂੰ ਪਾਣੀ ਵਿਚੋਂ ਕੱਢਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ।

ਉਨ੍ਹਾਂ ਦੱਸਿਆ ਕਿ ਇਹ ਬੱਚੇ ਨਹਾਉਂਦੇ ਹੋਏ ਉਸ ਥਾਂ 'ਤੇ ਪਹੁੰਚ ਗਏ ਜਿਥੇ ਦੂਜੇ ਪਿੰਡਾਂ ਦਾ ਪਾਣੀ ਘੱਗਰ ਦਰਿਆ ਵਿਚ ਡਿੱਗਦਾ ਹੈ ਤੇ ਪਾਣੀ ਡਿੱਗਣ ਕਰਕੇ ਇਸ ਥਾਂ 'ਤੇ ਬਹੁਤ ਵੱਡਾ ਟੋਇਆ ਪੈ ਗਿਆ ਹੈ ਜੋ ਕਿ ਇਨ੍ਹਾਂ ਬੱਚਿਆਂ ਦੀ ਡੁੱਬਣ ਦਾ ਕਾਰਨ ਬਣਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਿਚ ਸਹਿਮ ਦਾ ਮਾਹੌਲ ਬਣ ਗਿਆ ਤੇ ਥਾਣਾ ਸ਼ੰਭੂ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈਣ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


Related News