ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਪਹਿਲਾਂ ਨਾਲੋਂ ਦੁੱਗਣੇ ਹੋਏ ਮਾਨਸਿਕ ਰੋਗੀ (ਵੀਡੀਓ)
Thursday, May 28, 2020 - 05:57 PM (IST)
ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਨਾਮਕ ਮਹਾਮਾਰੀ ਦੀ ਲਾਗ ਭਾਵੇਂ ਕੁਝ ਲੋਕਾਂ ਨੂੰ ਹੀ ਲੱਗੀ ਹੈ ਅਤੇ ਉਨ੍ਹਾਂ ਦੇ ਸਰੀਰ ਪ੍ਰਭਾਵਿਤ ਹੋਏ ਹਨ। ਪਰ ਇਸ ਵਾਇਰਸ ਨੇ ਬਹੁਤ ਸਾਰੇ ਲੋਕਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕੀਤਾ ਹੈ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦੇ ਆਉਣ ਤੋਂ ਪਹਿਲਾਂ ਪੂਰੀ ਦੁਨੀਆ 'ਚ 27 ਕਰੋੜ ਲੋਕ ਮਾਨਸਿਕ ਰੋਗੀ ਸਨ, ਜਿਨ੍ਹਾਂ ਦੀ ਹੁਣ ਗਿਣਤੀ ਵਧ ਕੇ ਦੁੱਗਣੀ ਹੋ ਗਈ ਹੈ। ਲੋਕਾਂ ਦੇ ਮਨਾਂ ਅੰਦਰ ਵਰਤਮਾਨ ਅਤੇ ਭਵਿੱਖ ਨੂੰ ਲੈ ਕੇ ਚਿੰਤਾ ਹੈ। ਚਾਹੇ ਹੁਣ ਤੱਕ ਬਹੁਤ ਸਾਰੇ ਪ੍ਰਭਾਵ ਨਿਕਲ ਕੇ ਸਾਹਮਣੇ ਆਏ ਹਨ ਪਰ ਮਾਹਿਰ ਕਹਿੰਦੇ ਹਨ ਕਿ ਆਉਣ ਵਾਲੇ ਸਮੇਂ 'ਚ ਹਾਲਾਤ ਇਸ ਤੋਂ ਵੀ ਗੰਭੀਰ ਹੋ ਸਕਦੇ ਹਨ।
ਪੜ੍ਹੋ ਇਹ ਵੀ ਖਬਰ - 95 ਸਾਲਾਂ ਦੇ ਨੌਜਵਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਨਾਲ ਜੁੜੀਆਂ ਕੁਝ ਮਿੱਠੀਆ ਯਾਦਾਂ
ਭਾਵੇਂ ਕਿ ਕੁਝ ਸਮੇਂ ਬਾਅਦ ਕੋਰੋਨਾ ਵਾਇਰਸ ਨੂੰ ਠੱਲ੍ਹ ਲਿਆ ਜਾਵੇਗਾ ਪਰ ਲੋਕਾਂ ਦੀ ਮਾਨਸਿਕ ਸਿਹਤ 'ਤੇ ਇਸ ਦਾ ਅਸਰ ਅਗਲੀ ਚੁਣੌਤੀ ਹੋਵੇਗੀ। ਘਰਾਂ ਅੰਦਰ ਬੰਦ ਜ਼ਿੰਦਗੀ ਆਰਥਿਕ ਹਾਲਾਤ ਜਾਂ ਕੋਰੋਨਾ ਦੇ ਡਰ ਨੇ ਲੋਕਾਂ ਨੂੰ ਨਾਕਾਰਾਤਮਕ ਵੀ ਬਣਾ ਦਿੱਤਾ ਹੈ। ਇਹ ਨਕਾਰਾਤਮਕ ਪੁਣਾ ਹੀ ਮਾਨਸਿਕ ਤਣਾਅ ਦੀ ਜੜ੍ਹ ਹੈ। ਭਾਰਤ ਅੰਦਰ ਕੋਰੋਨਾ ਵਾਇਰਸ ਤੋਂ ਝੰਬੇ ਮਰੀਜ਼ ਨੂੰ ਹੀ ਠੀਕ ਕਰਨ ਬਾਰੇ ਕੰਮ ਕੀਤਾ ਜਾ ਰਿਹਾ ਹੈ ਪਰ ਹਾਲੇ ਤੱਕ ਇਸ ਤੋਂ ਮਾਨਸਿਕ ਤੌਰ ’ਤੇ ਝੰਬੇ ਹੋਏ ਬੰਦੇ ਬਾਰੇ ਨਹੀਂ ਸੋਚਿਆ ਜਾ ਰਿਹਾ।ਇੰਡੀਅਨ ਸਾਈਕੈਟ੍ਰਿਕ ਸੋਸਾਇਟੀ ਦੇ ਇੱਕ ਸਰਵੇਖਣ ਮੁਤਾਬਕ ਕੋਰੋਨਾ ਵਾਇਰਸ ਆਉਣ ਤੋਂ ਬਾਅਦ ਦੇਸ਼ ਅੰਦਰ ਮਾਨਸਿਕ ਰੋਗੀਆਂ ਦੀ ਗਿਣਤੀ 15 ਫੀਸਦੀ ਤੋਂ 20 ਫੀਸਦੀ ਤੱਕ ਵਧੀ ਹੈ।
ਪੜ੍ਹੋ ਇਹ ਵੀ ਖਬਰ - ਪੰਜਾਬ ਦਾ ਅਜਿਹਾ ਪਹਿਲਾਂ ਕਾਲਜ, ਜਿੱਥੇ ਬੱਚੇ ਹੀ ਬੱਚਿਆਂ ਨੂੰ ਪੜ੍ਹਾਉਂਦੇ ਹਨ
ਕੋਰੋਨਾ ਦੇ ਦੌਰ ਅੰਦਰ ਉਹ ਲੋਕ ਤਾਂ ਪ੍ਰਭਾਵਿਤ ਹੀ ਹਨ, ਜੋ ਇਸ ਦੀ ਮਾਰ ਹੇਠ ਆਏ ਹਨ ਪਰ ਦੂਜੇ ਪਾਸੇ ਉਹ ਵੀ ਹਨ, ਜੋ ਦਿਨ ਰਾਤ ਕੋਰੋਨਾ ਪੀੜਤਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਇਸ ਦਾ ਸਰਵੇਖਣ ਚੀਨ ਦੇ 34 ਹਸਪਤਾਲਾਂ ਦੇ 1257 ਡਾਕਟਰਾਂ ਉੱਪਰ ਹੋਇਆ ਹੈ, ਜਿਸ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਲਾਜ ਕਰਦਿਆਂ 50 ਫੀਸਦੀ ਡਾਕਟਰਾਂ ਉੱਪਰ ਮਾਨਸਿਕ ਪ੍ਰਭਾਵ ਪਿਆ ਹੈ ਜਦਕਿ ਨਰਸਾਂ ’ਤੇ ਹੋਰ ਸਿਹਤ ਕਾਮਿਆਂ ਦੇ ਹਾਲਾਤ ਇਸ ਤੋਂ ਵੀ ਵੱਧ ਗੰਭੀਰ ਹਨ। 2 ਫਰਵਰੀ ਨੂੰ ਚੀਨ ਦੇ ਸਿਹਤ ਮਹਿਕਮੇ ਨੇ ਸਥਾਨਕ ਏਜੰਸੀਆਂ ਨੂੰ ਨੋਟਿਸ ਜਾਰੀ ਕਰਕੇ ਕੋਰੋਨਾ ਨਾਲ ਲੜ ਰਹੇ ਸਿਹਤ ਕਾਮਿਆਂ ਨੂੰ ਮਾਨਸਿਕ ਤੌਰ ’ਤੇ ਸਿਹਤਯਾਬ ਕਰਨ ਲਈ ਸਹਾਇਤਾ ਮੰਗੀ ਸੀ।
ਪੜ੍ਹੋ ਇਹ ਵੀ ਖਬਰ - ਕੀ ਹੁਣ ਤੱਕ ਕੋਰੋਨਾ ਵਾਇਰਸ ਨਾਮਕ ਮਹਾਮਾਰੀ 'ਚ ਆਇਆ ਹੈ ਕੋਈ ਬਦਲਾਓ (ਵੀਡੀਓ)
ਭਾਰਤ ਅੰਦਰ ਇਸ ਬਾਰੇ ਕੋਈ ਠੋਸ ਕਦਮ ਚੁੱਕਣਾ ਤਾਂ ਦੂਰ ਦੀ ਗੱਲ ਹੈ ਸਗੋਂ ਇਸ ਬਾਰੇ ਸੋਚਿਆ ਵੀ ਨਹੀਂ ਹੋਵੇਗਾ। ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਦੇ ਇਸ ਦੌਰ ਅੰਦਰ ਮਾਨਸਿਕ ਸਿਹਤਯਾਬੀ ਲਈ ਨਿਰਦੇਸ਼ ਵੀ ਜਾਰੀ ਕੀਤੇ ਹਨ। ਐਸੋਸੀਏਸ਼ਨ ਫਾਰ ਬਿਹੇਵੀਅਰ ਐਂਡ ਕਾਗਨੇਟਿਵ ਥੈਰੇਪੀ ਮੁਤਾਬਕ ਬੰਦੇ ਨੂੰ ਰੋਜ਼ਾਨਾ ਤਕਰੀਬਨ ਅੱਧੇ ਇੱਕ ਘੰਟੇ ਦਾ ਵਰੀ ਪੀਰੀਅਡ ਤੈਅ ਕਰਨਾ ਚਾਹੀਦਾ ਹੈ। ਇਸ ਵਾਰੀ ਪੀਰੀਅਡ ਦੌਰਾਨ ਇਹ ਸੋਚਣਾ ਚਾਹੀਦਾ ਹੈ ਕਿ ਕਿਹੜੀ ਚੀਜ਼ ਬਾਰੇ ਚਿੰਤਾ ਕਰਕੇ ਅਸੀਂ ਕੁਝ ਬਦਲ ਨਹੀਂ ਸਕਦੇ ਅਤੇ ਕਿਹੜੀ ਚੀਜ਼ ਬਾਰੇ ਚਿੰਤਾ ਕਰਕੇ ਅਸੀਂ ਕੁਝ ਬਦਲ ਸਕਦੇ ਹਾਂ। ਇਸ ਸਬੰਧ ਵਿਚ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...
ਪੜ੍ਹੋ ਇਹ ਵੀ ਖਬਰ - ਸਕੂਲ ਜਾਣ ਲਈ ਬੱਚਿਆਂ ਨੂੰ ਕਰੋ ਤਿਆਰ, ਵਿਵਹਾਰ ਵਿੱਚ ਲਿਆਓ ਇਹ ਤਬਦੀਲੀ