ਰਾਈਫਲ ਸਾਫ ਕਰ ਰਹੇ ਸਾਬਕਾ ਸਰਪੰਚ ਦੀ ਗੋਲ਼ੀ ਲੱਗਣ ਨਾਲ ਮੌਤ

Sunday, Nov 13, 2022 - 06:23 PM (IST)

ਰਾਈਫਲ ਸਾਫ ਕਰ ਰਹੇ ਸਾਬਕਾ ਸਰਪੰਚ ਦੀ ਗੋਲ਼ੀ ਲੱਗਣ ਨਾਲ ਮੌਤ

ਨਿਹਾਲ ਸਿੰਘ ਵਾਲਾ (ਬਾਵਾ) : ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਦੀਦਾਰ ਸਿੰਘ ਵਾਲਾ ਦੇ ਸਾਬਕਾ ਸਰਪੰਚ ਅਤੇ ਕਾਂਗਰਸੀ ਆਗੂ ਰੁਪਿੰਦਰ ਸਿੰਘ ਰੂਪੀ ਦੀ ਗੋਲ਼ੀ ਲੱਗਣ ਨਾਲ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਐਡਵੋਕੇਟ ਕਮਲਦੀਪ ਸਿੰਘ ਨੇ ਦੱਸਿਆ ਕਿ ਰੁਪਿੰਦਰ ਸਿੰਘ ਰੂਪੀ ਚੁਬਾਰੇ ਵਿਚ ਆਪਣੀ ਬਾਰਾਂ ਬੋਰ ਦੀ ਰਾਈਫਲ ਨੂੰ ਸਾਫ ਕਰ ਰਿਹਾ ਸੀ ਕਿ ਅਚਾਨਕ ਗੋਲ਼ੀ ਚੱਲਣ ਨਾਲ ਉਸਦੀ ਮੌਤ ਹੋ ਗਈ।

ਗੋਲੀ ਉਸ ਦੇ ਪੇਟ ’ਚ ਖੱਬੇ ਪਾਸੇ ਲੱਗੀ, ਉਸ ਦੇ ਖੇਤਾਂ ਵਿਚ ਝੋਨੇ ਦੀ ਕਟਾਈ ਹੋ ਰਹੀ ਸੀ, ਗੋਲੀ ਦੀ ਆਵਾਜ਼ ਸੁਣ ਕੇ ਜਦੋਂ ਪਰਿਵਾਰਕ ਮੈਂਬਰਾਂ ਨੇ ਕੋਠੇ ਉਪਰ ਚੜ੍ਹ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦਾ ਇਕ ਲੜਕਾ ਕੈਨੇਡਾ ਵਿਚ ਅਤੇ ਇਕ ਇਥੇ ਹੀ ਹੈ। ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ।


author

Gurminder Singh

Content Editor

Related News