ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮੈਂਬਰ ਨੇ ਪੁਲਸ ਸਾਹਮਣੇ ਕੀਤੇ ਵੱਡੇ ਖੁਲਾਸੇ

10/15/2020 4:35:38 PM

ਚੰਡੀਗੜ੍ਹ (ਸੁਸ਼ੀਲ) : ਗੈਂਗਸਟਰ ਲਾਰੈਂਸ ਬਿਸ਼ਨੋਈ ਗਿਰੋਹ ਦੇ ਜਾਵੇਦ ਝਿੰਝਾ ਨੂੰ ਪੁਲਸ ਨੇ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸੈਕਟਰ-37 ਨਿਵਾਸੀ ਝਿੰਝਾ ਤੋਂ ਪੁਲਸ ਨੂੰ ਆਟੋਮੈਟਿਕ ਦੇਸੀ ਪਿਸਟਲ ਬਰਾਮਦ ਹੋਈ ਹੈ। ਸੈਕਟਰ-39 ਥਾਣਾ ਪੁਲਸ ਨੇ ਦਾਅਵਾ ਕੀਤਾ ਹੈ ਕਿ ਜੇਲ 'ਚ ਬੈਠੇ ਲਾਰੈਂਸ ਬਿਸ਼ਨੋਈ ਦੇ ਇਸ਼ਾਰੇ 'ਤੇ ਹੀ ਮੁਲਜ਼ਮ ਆਪਣੇ ਸਾਥੀਆਂ ਨਾਲ ਚੰਡੀਗੜ੍ਹ ਦੇ ਹੋਟਲ, ਰੈਸਟੋਰੈਂਟਾਂ ਦੇ ਮਾਲਕਾਂ ਅਤੇ ਬਿਜ਼ਨੈੱਸਮੈਨਾਂ ਤੋਂ ਫਿਰੌਤੀ ਅਤੇ ਮਹੀਨਾ ਗਿਰੋਹ ਲਈ ਇਕੱਠੇ ਕਰਦਾ ਸੀ। ਸੈਕਟਰ-39 ਥਾਣਾ ਪੁਲਸ ਨੇ ਲਾਰੈਂਸ ਬਿਸ਼ਨੋਈ ਗਿਰੋਹ ਦੇ ਰਾਜੇਸ਼ ਪਾਸਵਾਨ, ਰਿੰਕੂ, ਜਾਵੇਦ ਝਿੰਝਾ, ਵਿਕਰਮਜੀਤ ਸਿੰਘ ਉਰਫ਼ ਕੂਲਰ, ਜੈਕੀ, ਦੀਪਕ ਕੁੰਡੂ ਉਰਫ਼ ਬਿੱਲੇ ਖਿਲਾਫ਼ ਫ਼ਿਰੌਤੀ ਮੰਗਣ, ਐੱਨ. ਡੀ. ਪੀ. ਐੱਸ. ਐਕਟ ਅਤੇ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ, ਉੱਥੇ ਹੀ ਪੁਲਸ ਮਾਮਲੇ 'ਚ ਫੜ੍ਹੇ ਗਏ ਮੁਲਜ਼ਮ ਜਾਵੇਦ ਤੋਂ ਉਸ ਦੇ ਗਿਰੋਹ ਦੇ ਮੈਬਰਾਂ ਬਾਰੇ ਪੁੱਛਗਿਛ ਕਰ ਰਹੀ ਹੈ।

ਇਹ ਵੀ ਪੜ੍ਹੋ : ਬਠਿੰਡਾ 'ਚ ਵਾਪਰਿਆ ਦਰਦਨਾਕ ਹਾਦਸਾ, ਬੁਲੇਟ ਸਵਾਰ ਦੋ ਨੌਜਵਾਨਾਂ ਦੇ ਘਰਾਂ 'ਚ ਪਏ ਵੈਣ

ਲੁੱਟੀ ਹੋਈ ਗੱਡੀ 'ਤੇ ਲਾਇਆ ਸੀ ਜਾਅਲੀ ਨੰਬਰ
ਪਲਸੌਰਾ ਚੌਕੀ ਇੰਚਾਰਜ ਸਤਨਾਮ ਸਿੰਘ ਪੁਲਸ ਜਵਾਨਾਂ ਸਮੇਤ ਗਸ਼ਤ ਕਰ ਰਹੇ ਸਨ। ਇੰਨੇ 'ਚ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰ ਚੰਡੀਗੜ੍ਹ-ਪੰਚਕੂਲਾ ਅਤੇ ਮੋਹਾਲੀ ਵਿਚ ਹੋਟਲ ਰੈਸਟੋਰੈਂਟ ਅਤੇ ਬਿਜਨੈੱਸਮੈਨਾਂ ਤੋਂ ਫਿਰੌਤੀ ਅਤੇ ਮਹੀਨਾ ਲੈਣ ਆ ਰਹੇ ਹਨ। ਗਿਰੋਹ ਦੇ ਮੈਬਰਾਂ ਨੇ ਲੁੱਟੀ ਹੋਈ ਗੱਡੀ 'ਤੇ ਜਾਅਲੀ ਨੰਬਰ ਲਾਇਆ ਹੋਇਆ ਹੈ। ਉਨ੍ਹਾਂ ਕੋਲ ਸੈਮੀ ਆਟੋਮੈਟਿਕ ਪਿਸਟਲ ਅਤੇ ਨਸ਼ੀਲਾ ਪਦਾਰਥ ਵੀ ਹੈ। ਸੂਚਨਾ ਮਿਲਣ ਤੋਂ ਬਾਅਦ ਸੈਕਟਰ-39 ਪੁਲਸ ਨੇ ਸਾਰਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਗਿਰੋਹ ਦੇ ਇਕ ਮੈਂਬਰ ਜਾਵੇਦ ਝਿੰਝਾ ਨੂੰ ਗ੍ਰਿਫ਼ਤਾਰ ਕੀਤਾ ਹੈ। ਝਿੰਝਾ ਨੇ ਪੁੱਛਗਿਛ ਵਿਚ ਦੱਸਿਆ ਕਿ ਉਹ ਜੇਲ ਵਿਚ ਬੰਦ ਲਾਰੈਂਸ ਬਿਸ਼ਨੋਈ ਦੇ ਸੰਪਰਕ ਵਿਚ ਸੀ ਅਤੇ ਉਸ ਲਈ ਬਿਜਨੈਸਮੈਨਾਂ ਅਤੇ ਹੋਟਲ ਮਾਲਿਕਾਂ ਤੋਂ ਫਿਰੌਤੀ ਦੇ ਪੈਸੇ ਲੈਂਦਾ ਸੀ।

ਇਹ ਵੀ ਪੜ੍ਹੋ : ਆਪਣੇ ਹਲਕੇ ਦੇ ਪ੍ਰੋਗਰਾਮ 'ਚ ਨਹੀਂ ਪੁੱਜੇ ਸਕੇ ਸਿੱਧੂ, ਕਰਮਚਾਰੀਆਂ ਨੇ ਰੱਜ ਕੇ ਕੱਢੀ ਭੜਾਸ 

ਸਲਾਰੀਆ ਦੀ ਪਾਰਟੀ 'ਚ ਚਲਾਈਆਂ ਸਨ ਗੋਲੀਆਂ
ਜਿਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਰਾਜੇਸ਼ ਪਾਸਵਾਨ ਅਤੇ ਰਿੰਕੂ ਵੀ ਸ਼ਾਮਲ ਹਨ। ਇਨ੍ਹਾਂ ਖ਼ਿਲਾਫ਼ ਬੀਤੇ ਸਾਲ ਪੁਲਸ ਨੇ ਸਹਿਦੇਵ ਸਲਾਰੀਆ ਦੀ ਜਨਮ ਦਿਨ ਪਾਰਟੀ ਵਿਚ ਗੋਲੀਆਂ ਚਲਾਉਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਰਿੰਕੂ ਖਿਲਾਫ਼ ਹਾਲ ਹੀ ਵਿਚ ਸੈਕਟਰ-38 ਵਿਚ ਹੋਈ ਇਕ ਪਾਰਟੀ ਵਿਚ ਕੁੱਟਮਾਰ ਕਰਨ ਅਤੇ ਧੁਨੀ ਪ੍ਰਦੂਸ਼ਣ ਕਰਨ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸਕੂਲ ਖੁੱਲ੍ਹਣ ਦੀਆਂ ਉੱਡ ਰਹੀਆਂ ਅਫਵਾਹਾਂ ਨੇ ਮਾਪਿਆਂ ਨੂੰ ਪਾਇਆ ਸ਼ੱਸ਼ੋਪਣ 'ਚ


Anuradha

Content Editor

Related News