ਧੁੰਦ ਤੇ ਸਰਦੀ ਦੇ ਕਾਰਨ ਰਿਟ੍ਰੀਟ ਸੈਰੇਮਨੀ ਦਾ ਸਮਾਂ ਤਬਦੀਲ, ਸੁਰੱਖਿਆ ਵਿਵਸਥਾ ਸਖਤ
Thursday, Nov 16, 2017 - 12:06 PM (IST)
ਅੰਮ੍ਰਿਤਸਰ (ਬਿਊਰੋ) - ਅਟਾਰੀ ਬਾਰਡਰ 'ਤੇ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਰੋਜ਼ਾਨਾਂ ਰਿਟ੍ਰੀਟ ਸੈਰੇਮਨੀ 4.30ਵਜੇ ਤੋਂ ਸ਼ੁਰੂ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਸਰਦੀ ਤੇ ਧੁੰਦ ਕਾਰਨ ਇਹ ਸਮਾਂ ਬਦਲਿਆ ਗਿਆ ਹੈ। ਇਹ ਸਮਾਂ ਦੋਹਾਂ ਦੇਸ਼ਾਂ ਦੀ ਸਲਾਹ ਨਾਲ ਬਦਲਿਆ ਗਿਆ ਹੈ। ਇਕੋਂ ਧੁੰਨ 'ਤੇ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਦਾ ਸਮਾਂ ਦੋਹਾਂ ਦੇਸ਼ਾਂ ਦੀ ਬੈਠਕ ਤੋਂ ਬਾਅਦ ਤੈਅ ਕੀਤਾ ਗਿਆ ਹੈ। ਸਮਾਂ ਬਦਲਣ ਦੇ ਨਾਲ ਹੀ ਰਿਟ੍ਰੀਟ ਸੇਰੇਮਨੀ ਦੀ ਸੁਰੱਖਿਆ ਵਿਵਸਥਾ ਹੋਰ ਸਖਤ ਕਰ ਦਿੱਤੀ ਗਈ ਹੈ। ਰਿਟ੍ਰੀਟ ਸੈਰੇਮਨੀ ਦੇਖਣ ਆਉਣ ਵਾਲੇ ਲੋਕਾਂ ਦੀ ਹੁਣ ਚਾਰ ਚਰਣਾ 'ਚ ਚੈਕਿੰਗ ਕੀਤੀ ਜਾਵੇਗੀ। ਅਟਾਰੀ ਬਾਰਡਰ ਦੇ ਮੁੱਖ ਗੇਟ 'ਤੇ ਪੰਜਾਬ ਪੁਲਸ ਦੀ ਸੁਰੱਖਿਆ ਤੇ ਮੁੱਖ ਗੇਟ ਦੇ ਅੰਦਰ ਬੀ. ਐੱਸ. ਐੱਫ. ਦੀ ਸੁਰੱਖਿਆ ਹੋਵੇਗੀ। ਰਿਟ੍ਰੀਟ ਸੈਰੇਮਨੀ ਸਥਾਨ 'ਤੇ ਕਿਸੇ ਵੀ ਪ੍ਰਕਾਰ ਦੇ ਬੈਗ, ਥੈਲੇ ਜਾ ਕੋਈ ਹੋਰ ਸਾਮਾਨ ਲੈ ਕੇ ਜਾਣ 'ਤੇ ਪੂਰੀ ਤਰ੍ਹਾਂ ਪਾਬੰਧੀ ਲਗਾ ਦਿੱਤੀ ਗਈ ਹੈ। ਧੁੰਦ ਤੇ ਸਰਦੀ ਸਰਦੀ ਦੇ ਕਾਰਨ ਵਾਹਨਾਂ ਦੀ ਤਲਾਸ਼ੀ ਵੀ ਦੋ ਚਰਣਾਂ 'ਚ ਮੈਨੂਅਲ ਤੇ ਹਾਈਟੈਕ ਤਕਨੀਕ ਨਾਲ ਕੀਤੀ ਜਾਵੇਗੀ।
