ਟੈਕਨੀਕਲ ਕਾਲਜਾਂ ਦੇ ਪ੍ਰੋਫੈਸਰਾਂ ਲਈ ਚੰਗੀ ਖ਼ਬਰ, ਸੇਵਾਮੁਕਤੀ ਦੀ ਉਮਰ ਵਧੀ

Saturday, May 22, 2021 - 02:28 PM (IST)

ਟੈਕਨੀਕਲ ਕਾਲਜਾਂ ਦੇ ਪ੍ਰੋਫੈਸਰਾਂ ਲਈ ਚੰਗੀ ਖ਼ਬਰ, ਸੇਵਾਮੁਕਤੀ ਦੀ ਉਮਰ ਵਧੀ

ਚੰਡੀਗੜ੍ਹ : ਸ਼ਹਿਰ ਦੇ ਟੈਕਨੀਕਲ ਕਾਲਜ ਦੇ ਪ੍ਰੋਫੈਸਰਾਂ ਲਈ ਚੰਗੀ ਖ਼ਬਰ ਹੈ। ਕਾਲਜ ਦੇ ਪ੍ਰੋਫੈਸਰਾਂ ਦੀ ਸੇਵਾਮੁਕਤੀ ਦੀ ਉਮਰ 58 ਸਾਲ ਤੋਂ ਵਧਾ ਕੇ 65 ਹੋ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ 'ਚ ਸ਼ੁੱਕਰਵਾਰ ਨੂੰ ਅਹਿਮ ਫ਼ੈਸਲਾ ਦਿੱਤਾ ਹੈ। ਹਾਈਕੋਰਟ ਨੇ ਯੂ. ਟੀ. ਪ੍ਰਸ਼ਾਸਨ ਨੂੰ ਜ਼ਬਰਦਸਤੀ ਸੇਵਾਮੁਕਤ ਕੀਤੇ ਦੋ ਪ੍ਰੋਫੈਸਰਾਂ ਨੂੰ ਨੌਕਰੀ 'ਤੇ ਦੁਬਾਰਾ ਰੱਖਣ ਦੇ ਨਾਲ-ਨਾਲ ਪੂਰੇ ਲਾਭ ਦੇਣ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ 'ਕਰਫ਼ਿਊ' ਨੂੰ ਲੈ ਕੇ ਨਵੇਂ ਹੁਕਮ ਜਾਰੀ, ਇਸ ਤਾਰੀਖ਼ ਤੋਂ ਹੋਣਗੇ ਲਾਗੂ

ਸੈਕਟਰ-10 ਸਥਿਤ ਸਰਕਾਰੀ ਕਾਲਜ ਆਫ ਆਰਟਸ ਦੇ ਪ੍ਰੋਫੈਸਰ ਡਾ. ਜੇ. ਪੀ. ਸਿੰਘ ਅਤੇ ਚੰਡੀਗੜ੍ਹ ਕਾਲਜ ਆਫ ਆਰਕੀਟੈਕਚਰ ਸੈਕਟਰ-12 ਦੇ ਪ੍ਰੋਫੈਸਰ ਭੀਮ ਮਲਹੋਤਰਾ ਦੀ ਪਟੀਸ਼ਨ 'ਤੇ ਇਹ ਫ਼ੈਸਲਾ ਦਿੱਤਾ ਗਿਆ ਹੈ। ਦੋਹਾਂ ਨੂੰ ਯੂ. ਟੀ. ਪ੍ਰਸ਼ਾਸਨ ਨੇ 58 ਸਾਲ ਦੀ ਉਮਰ ਪੂਰੀ ਹੁੰਦੇ ਹੀ ਸੇਵਾਮੁਕਤ ਕਰ ਦਿੱਤਾ ਸੀ। ਦੋਹਾਂ ਪ੍ਰੋਫੈਸਰਾਂ ਨੇ ਹਾਈਕੋਰਟ ਜਾਣ ਤੋਂ ਪਹਿਲਾਂ ਸੇਵਾਮੁਕਤੀ ਕੀਤੇ ਜਾਣ ਦੇ ਖ਼ਿਲਾਫ਼ ਸੈਂਟਰਲ ਐਡਮਿਨੀਸਟ੍ਰੇਟਿਵ ਟ੍ਰਿਬੀਊਨਲ ਚੰਡੀਗੜ੍ਹ ਬੈਂਚ (ਕੈਟ) 'ਚ ਪਟੀਸ਼ਨ ਦਾਇਰ ਕੀਤੀ ਸੀ, ਪਰ ਕੈਟ ਨੇ ਸਿੱਖਿਅਕਾਂ ਖ਼ਿਲਾਫ਼ ਫ਼ੈਸਲਾ ਕੀਤਾ। ਦੋਹਾਂ ਪ੍ਰੋਫੈਸਰਾਂ ਨੇ ਫਿਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ।

ਇਹ ਵੀ ਪੜ੍ਹੋ : ਖੰਨਾ ਪੁਲਸ ਨੂੰ ਵੱਡੀ ਸਫ਼ਲਤਾ, ਭਾਰੀ ਮਾਤਰਾ 'ਚ ਨਾਜਾਇਜ਼ ਅਸਲੇ ਸਣੇ ਵਿਅਕਤੀ ਗ੍ਰਿਫ਼ਤਾਰ

ਮਾਮਲੇ ਦੀ ਸੁਣਵਾਈ ਤੋਂ ਮਗਰੋੰ ਸ਼ੁੱਕਰਵਾਰ ਨੂੰ ਹਾਈਕੋਰਟ ਨੇ ਹੁਕਮ ਜਾਰੀ ਕਰਦੇ ਹੋਏ ਯੂ. ਟੀ. ਪ੍ਰਸ਼ਾਸਨ ਨੂੰ 2 ਮਹੀਨਿਆਂ ਅਂਦਰ ਪ੍ਰੋਫੈਸਰਾਂ ਨੂੰ ਫਿਰ ਤੋਂ ਜੁਆਇਨ ਕਰਾਉਣ ਅਤੇ ਸਾਰੇ ਭੱਤੇ ਦੇਣ ਦੇ ਨਿਰਦੇਸ਼ ਦਿੱਤੇ ਹਨ। ਹਾਈਕੋਰਟ ਦੇ ਇਸ ਫ਼ੈਸਲੇ ਨਾਲ ਸ਼ਹਿਰ ਦੇ ਤਿੰਨ ਸਰਕਾਰੀ ਟੈਕਨੀਕਲ ਐਜੂਕੇਸ਼ਨ ਕਾਲਜਾਂ ਨੂੰ ਲਾਭ ਮਿਲੇਗਾ। ਇਸ ਫ਼ੈਸਲਾ ਨਾਲ ਹੁਣ  ਯੂ. ਟੀ. ਨਾਲ ਹੀ ਪੰਜਾਬ, ਹਰਿਆਣਾ ਅਤੇ ਹਿਮਾਚਲ 'ਚ ਟੈਕਨੀਕਲ ਕਾਲਜ ਪ੍ਰੋਫੈਸਰਾਂ ਨੂੰ ਲਾਭ ਮਿਲਣ ਦੀ ਉਮੀਦ ਜਾਗੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News