ਨਵੇਂ ਸਾਲ ''ਤੇ ਰਿਟਾਇਰਡ ਕੈਪਟਨ ਦਾ ਪੁਲਸ ਨਾਲ ਪੰਗਾ
Tuesday, Jan 02, 2018 - 02:37 PM (IST)

ਚੰਡੀਗੜ੍ਹ : ਨਵੇਂ ਸਾਲ 'ਤੇ ਸੈਕਟਰ-21 ਵਾਸੀ 65 ਸਾਲਾ ਰਿਟਾਇਰਡ ਕੈਪਟਨ ਗੁਰਦੇਵ ਸਿੰਘ ਨੂੰ ਟ੍ਰੈਫਿਕ ਪੁਲਸ ਨਾਲ ਪੰਗਾ ਲੈਣਾ ਮਹਿੰਗਾ ਪੈ ਗਿਆ। ਚੰਡੀਗੜ੍ਹ ਕਲੱਬ ਤੋਂ ਪਾਰਟੀ ਕਰਕੇ ਆਪਣੀ ਜਾਣਕਾਰ ਮਹਿਲਾ ਨਾਲ ਕਾਰ ਚਲਾ ਰਹੇ ਗੁਰਦੇਵ ਸਿੰਘ ਨੂੰ ਨਾਕੇ 'ਤੇ ਟ੍ਰੈਫਿਕ ਪੁਲਸ ਨੇ ਰੋਕਿਆ ਤਾਂ ਗੁਰਦੇਵ ਸਿੰਘ ਨੇ ਪੁਲਸ ਨਾਲ ਬਦਤਮੀਜ਼ੀ ਕੀਤੀ ਅਤੇ ਟ੍ਰੈੈਫਿਕ ਕਰਮਚਾਰੀਆਂ ਦੀ ਕੁੱਟਮਾਰ ਵੀ ਕਰ ਦਿੱਤੀ ਅਤੇ ਗਾਲ੍ਹਾਂ ਕੱਢੀਆਂ। ਨਤੀਜੇ ਵਜੋਂ ਟ੍ਰੈਫਿਕ ਪੁਲਸ ਨੇ ਥਾਣਾ ਪੁਲਸ ਬੁਲਾਈ ਅਤੇ ਕੈਪਟਨ ਨੂੰ ਫੜ੍ਹ ਕੇ ਹਵਾਲਾਤ 'ਚ ਬੰਦ ਕਰ ਦਿੱਤਾ ਅਤੇ ਉਸ 'ਤੇ ਮਾਮਲਾ ਦਰਜ ਕਰ ਲਿਆ। ਟ੍ਰੈਫਿਕ ਪੁਲਸ ਨੇ ਕੈਪਟਨ ਦੀ ਕਾਰ ਵੀ ਇੰਪਾਊਂਡ ਕਰ ਲਈ, ਜਦੋਂ ਕਿ ਕੈਪਟਨ ਦੀ ਕਾਰ 'ਚ ਸਵਾਰ ਔਰਤ ਨੂੰ ਪੀ. ਸੀ. ਆਰ. ਨੇ ਉਸ ਦੇ ਘਰ ਪਹੁੰਚਾ ਦਿੱਤਾ। ਗੁਰਦੇਵ ਸਿੰਘ ਨੇ 66 ਐੱਮ. ਐੱਲ. ਸ਼ਰਾਬ ਪੀ ਰੱਖੀ ਸੀ। ਫਿਲਹਾਲ ਅਦਾਲਤ ਨੇ ਦੋਸ਼ੀ ਗੁਰਦੇਵ ਸਿੰਘ ਨੂੰ 14 ਦਿਨਾਂ ਲਈ ਬੁੜੈਲ ਜੇਲ ਭੇਜ ਦਿੱਤਾ ਹੈ।