ਅੱਜ ਐਲਾਨਿਆ ਜਾਵੇਗਾ PSEB ਦੀ 5ਵੀਂ ਜਮਾਤ ਦਾ ਨਤੀਜਾ, ਇੰਝ ਕਰੋ ਚੈੱਕ

Thursday, Apr 06, 2023 - 02:36 PM (IST)

ਅੱਜ ਐਲਾਨਿਆ ਜਾਵੇਗਾ PSEB ਦੀ 5ਵੀਂ ਜਮਾਤ ਦਾ ਨਤੀਜਾ, ਇੰਝ ਕਰੋ ਚੈੱਕ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ 5ਵੀਂ ਜਮਾਤ ਦਾ ਨਤੀਜਾ ਐਲਾਨਿਆ ਜਾਵੇਗਾ। ਦੱਸ ਦੇਈਏ ਕਿ ਰਿਜਲਟ 3 ਵਜੇ ਵੈਬਸਾਈਟ 'ਤੇ ਅਪਲੋਡ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟਿਆ ਨੇ ਦਿੱਤੀ ਹੈ। ਉਨ੍ਹਾਂ ਨੇ ਇਸ ਸਬੰਧੀ ਇਕ ਪ੍ਰੈਸ ਨੋਟ ਜਾਰੀ ਕੀਤਾ ਹੈ। ਦੱਸ ਦੇਈਏ ਕਿ ਇਹ ਰਿਜ਼ਲਟ ਪਹਿਲਾਂ 5 ਅਪ੍ਰੈਲ ਨੂੰ ਐਲਾਨਿਆ ਜਾਣਾ ਸੀ ਪਰ ਤਕਨੀਕੀ ਕਾਰਨਾਂ ਦੇ ਚੱਲਦਿਆਂ ਨਤੀਜਾ ਪੂਰੀ ਤਰ੍ਹਾ ਤਿਆਰ ਨਹੀਂ ਹੋ ਸਕਿਆ ਸੀ। ਵਿਦਿਆਰਥੀ https://www.pseb--ac.in/5th-class-result/  'ਤੇ ਜਾ ਕੇ ਰਿਜ਼ਲਟ ਚੈੱਕ ਕਰ ਸਕਦੇ ਹਨ।

ਇੰਝ ਚੈੱਕ ਕਰ ਸਕਦੇ ਹੋ 5ਵੀਂ ਜਮਾਤ ਦਾ ਨਤੀਜਾ

- ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਓ...

- 5 ਜਮਾਤ ਦੇ ਨਤੀਜੇ ਵਾਲੇ ਲਿੰਕ 'ਤੇ ਕਲੀਕ ਕਰੋ ...

- ਵਿਦਿਆਰਥੀ ਦਾ ਪ੍ਰਣਾਮ ਪੱਤਰ ਯਾਨੀ ਕੀ ਬੋਰਡ ਰੋਲ ਨੰਬਰ ਤੇ ਜਨਮ ਮਿਤੀ ਦਾਖ਼ਲ ਕਰੋ ...

- ਨਤੀਜਾ ਵੇਖੋ ਤੇ ਉਸ ਨੂੰ ਡਿਊਨਲੋਡ ਕਰੋ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ਸਾਬਕਾ ਇੰਸਪੈਕਟਰ ਨੂੰ ਅਦਾਲਤ ਨੇ ਸੁਣਾਈ 10 ਸਾਲ ਦੀ ਸਜ਼ਾ, ਜਾਣੋ ਕੀ ਹੈ ਮਾਮਲਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News