PSEB ਦੀ 12ਵੀਂ ਜਮਾਤ ਦਾ ਨਤੀਜਾ 8 ਮਈ ਨੂੰ
Friday, May 03, 2019 - 09:28 PM (IST)

ਮੋਹਾਲੀ, (ਨਿਆਮੀਆਂ)— ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਲਈ ਗਈ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਇਸ ਵਾਰ 8 ਮਈ ਨੂੰ ਐਲਾਨੇ ਜਾਣ ਦੀ ਸੰਭਾਵਨਾ ਹੈ। ਸਿੱਖਿਆ ਬੋਰਡ ਦੇ ਸੂਤਰਾਂ ਅਨੁਸਾਰ ਇਸ ਵਾਰੀ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਦੀਆਂ ਨਤੀਜਾ ਤਿਆਰ ਕਰ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਹਨ ਕਿ ਆਰ. ਐੱਲ. ਕੇਸਾਂ (ਨਤੀਜਾ ਲੇਟ) ਦੀ ਗਿਣਤੀ ਬਿਲਕੁਲ ਨਾਮਾਤਰ ਹੋਣੀ ਚਾਹੀਦੀ ਹੈ। ਪਤਾ ਲੱਗਾ ਹੈ ਕਿ ਪਹਿਲਾਂ ਇਹ ਨਤੀਜਾ 3 ਮਈ ਨੂੰ ਐਲਾਨਿਆਂ ਜਾਣਾ ਸੀ ਪਰ ਬੋਰਡ ਨਤੀਜਾ ਪੱਕੇ ਪੈਰੀਂ ਐਲਾਨਣਾ ਚਾਹੁੰਦਾ ਹੈ ਤਾਂ ਜੋ ਕਿਸੇ ਵੀ ਗਲਤੀ ਦੀ ਕੋਈ ਗੁੰਜਾਇਸ਼ ਨਾਂ ਰਹੇ। ਨਤੀਜੇ ਨੂੰ ਲੈ ਕੇ 3 ਮਈ ਨੂੰ ਬੋਰਡ ਅਧਿਕਾਰੀਆਂ ਦੀ ਇਕ ਅਹਿਮ ਮੀਟਿੰਗ ਸ੍ਰੀ ਕਲੋਹੀਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ 8 ਮਈ ਨੂੰ ਨਤੀਜਾ ਤਿਆਰ ਕਰ ਕੇ ਐਲਾਨ ਦੇਣ ਦੀ ਯੋਜਨਾ ਬਣਾਈ ਗਈ। ਇਹ ਵੀ ਪਤਾ ਲੱਗਾ ਹੈ ਕਿ 10ਵੀਂ ਜਮਾਤ ਦਾ ਨਤੀਜਾ 20 ਮਈ ਤਕ ਐਲਾਨਿਆ ਜਾਵੇਗਾ।