ਜਲੰਧਰ ਦੇ ਮਸ਼ਹੂਰ ਰੈਸਟੋਰੈਂਟ ਦਾ ਕਾਰਨਾਮਾ,ਥਾਈ ਕਰੀ ਵਿਦ ਰਾਈਸ 'ਚੋਂ ਨਿਕਲੀ ਮੱਖੀ

Friday, Apr 19, 2019 - 12:09 PM (IST)

ਜਲੰਧਰ ਦੇ ਮਸ਼ਹੂਰ ਰੈਸਟੋਰੈਂਟ ਦਾ ਕਾਰਨਾਮਾ,ਥਾਈ ਕਰੀ ਵਿਦ ਰਾਈਸ 'ਚੋਂ ਨਿਕਲੀ ਮੱਖੀ

ਜਲੰਧਰ (ਮ੍ਰਿਦੁਲ)— ਜਵਾਹਰ ਮਾਰਕੀਟ ਵਿਚ ਸਥਿਤ ਸ਼ਹਿਰ ਦੇ ਮਸ਼ਹੂਰ ਰੈਸਟੋਰੈਂਟ ਸੰਨੀ ਸਾਈਡਅਪ ਆਏ ਦਿਨ ਗਾਹਕਾਂ ਨਾਲ ਖਿਲਾਫਤ ਕਰ ਰਿਹਾ ਹੈ। ਸੰਨੀ ਸਾਈਡਅਪ ਰੈਸਟੋਰੈਂਟ ਆਏ ਦਿਨ ਗਾਹਕਾਂ ਨੂੰ ਖਰਾਬ ਖਾਣਾ ਪਰੋਸ ਰਿਹਾ ਹੈ। ਤਾਜ਼ਾ ਹਾਲਾਤ ਇਹ ਹਨ ਕਿ ਲੋਕ ਸੰਨੀ ਸਾਈਡਅਪ ਖਿਲਾਫ ਸੋਸ਼ਲ ਮੀਡੀਆ 'ਤੇ ਭੜਾਸ ਕੱਢ ਰਹੇ ਹਨ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਸੰਨੀ ਸਾਈਡਅਪ ਰੈਸਟੋਰੈਂਟ ਖਿਲਾਫ ਸੋਸ਼ਲ ਮੀਡੀਆ 'ਤੇ ਭੜਾਸ ਕੱਢੀ ਗਈ ਹੋਵੇ।

PunjabKesari

ਦਰਅਸਲ ਸ਼ਰਨ ਚਾਵਲਾ ਨਾਮਕ ਔਰਤ ਨੇ ਵੀਰਵਾਰ ਨੂੰ ਆਨਲਾਈਨ ਸੰਨੀ ਸਾਈਡਅਪ ਰੈਸਟੋਰੈਂਟ ਤੋਂ ਥਾਈ ਕਰੀ ਵਿਦ ਰਾਈਸ ਮੰਗਵਾਏ। ਹੁਣ ਰੈਸਟੋਰੈਂਟ ਵਲੋਂ ਉਨ੍ਹਾਂ ਦਾ ਆਰਡਰ ਤਾਂ ਦੇ ਦਿੱਤਾ ਗਿਆ ਪਰ ਉਸ ਵਿਚੋਂ ਮਰੀ ਹੋਈ ਮੱਖੀ ਨਿਕਲੀ। ਹੁਣ ਆਲਮ ਇਹ ਹੋਇਆ ਕਿ ਮੱਖੀ ਦੇਖ ਕੇ ਸ਼ਰਨ ਚਾਵਲਾ ਇੰਨਾ ਨਾਰਾਜ਼ ਹੋਈ ਕਿ ਉਨ੍ਹਾਂ ਨੇ ਰੈਸਟੋਰੈਂਟ ਦੀ ਕਰਤੂਤ ਨੂੰ ਉਜਾਗਰ ਕਰਨ ਲਈ ਫੇਸਬੁੱਕ ਦੇ ਨੋਟਿਸ ਬੋਰਡ ਗਰੁੱਪ ਦਾ ਸਹਾਰਾ ਲਿਆ।

PunjabKesari

ਉਨ੍ਹਾਂ ਨੇ ਆਪਣੀ ਮੰਗਵਾਈ ਗਈ ਡਿਸ਼ ਅਤੇ ਸੰਨੀ ਸਾਈਡਅਪ ਦੇ ਬਿੱਲ ਤੱਕ ਦੀ ਫੋਟੋ ਖਿੱਚ ਕੇ ਫੇਸਬੁੱਕ 'ਤੇ ਅਪਲੋਡ ਕਰ ਦਿੱਤੀ, ਜਿਸ ਤੋਂ ਬਾਅਦ ਲੋਕਾਂ ਨੇ ਸੰਨੀ ਸਾਈਡਅਪ ਦੀ ਕਰਤੂਤ ਖਿਲਾਫ ਖੂਬ ਭੜਾਸ ਕੱਢੀ। ਲੋਕਾਂ ਨੇ ਕੁਮੈਂਟ ਸੈਕਸ਼ਨ ਵਿਚ ਇੰਨਾ ਤੱਕ ਕਹਿ ਦਿੱਤਾ ਕਿ ਰੈਸਟੋਰੈਂਟ ਖਿਲਾਫ ਕੇਸ ਦਰਜ ਕੀਤਾ ਜਾਵੇ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ।ਕੁਮੈਂਟ ਸੈਕਸ਼ਨ ਵਿਚ ਸੌਰਭ ਚੱਢਾ ਨਾਮਕ ਵਿਅਕਤੀ ਨੇ ਮਾਲਕ ਰਾਜਨ ਸਿੱਧੂ ਦਾ ਨੰਬਰ ਪੋਸਟ ਕਰ ਕੇ ਕਿਹਾ ਕਿ ਉਹ ਤਾਂ ਸ਼ਹਿਰ ਵਿਚ ਰਹਿੰਦੇ ਹੀ ਨਹੀਂ ਤੇ ਜਵਾਬ ਵੀ ਠੀਕ ਨਹੀਂ ਦਿੰਦੇ। ਜੇਕਰ ਉਨ੍ਹਾਂ ਨੂੰ ਖਰਾਬ ਖਾਣੇ ਦੀ ਕੰਪਲੇਂਟ ਕਰਦੇ ਹਾਂ ਤਾਂ ਉਹ ਆਪਣੀ ਗਲਤੀ ਨਹੀਂ ਮੰਨਦੇ।


author

Shyna

Content Editor

Related News