ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਜ਼ਿੰਮੇਵਾਰ ਕਾਂਗਰਸ ਸਰਕਾਰ : ਪ੍ਰੋ ਵਲਟੋਹਾ

Tuesday, Aug 08, 2017 - 05:56 PM (IST)

ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਜ਼ਿੰਮੇਵਾਰ ਕਾਂਗਰਸ ਸਰਕਾਰ : ਪ੍ਰੋ ਵਲਟੋਹਾ


ਭਿੱਖੀਵਿੰਡ/ਖਾਲੜਾ(ਸੁਖਚੈਨ/ਅਮਨ)—ਪੰਜਾਬ ਅੰਦਰ ਅੱਜ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਨੂੰ ਕਰੀਬ ਚਾਰ ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਇਹ ਸਰਕਾਰ ਆਪਣੇ ਹਰ ਵਾਅਦੇ ਤੋਂ ਭੱਜ ਚੁੱਕੀ ਹੈ ਜਿਸ ਦਾ ਨਤੀਜਾ ਪੰਜਾਬ ਅੰਦਰ ਆਏ ਦਿਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਵਿੱਚ ਹੋ ਰਿਹਾ ਵਾਧੇ ਜੋਂ ਇਸ ਸਰਕਾਰ ਦੀ ਹੀ ਦੁਗਲੀ ਨੀਤੀ ਦੇ ਕਰਨ ਕਰਕੇ ਹੋ ਰਹੀਆਂ ਹਨ ।
       ਇਹਨਾਂ ਸ਼ਬਦਾ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੇ ਮੁੱਖ ਬੁਲਾਰੇ ਪ੍ਰੋ ਵਿਰਸਾ ਸਿੰਘ ਵਲਟੋਹਾ ਹੋਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਜੋਂ ਪੰਜਾਬ ਦੀ ਜਨਤਾਂ ਨਾਲ ਵਾਅਦੇ ਕੀਤੇ ਹਨ ਉਨਾ ਵਿਚੋਂ ਇਕ ਵੀ ਪੂਰਾਂ ਨਹੀਂ ਕੀਤਾ ਉਨ੍ਹਾਂ ਕਿਹਾ ਕਿ ਇਸ ਕਾਂਗਰਸ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੇ ਹਰ ਕਰਜ਼ੇ ਨੂੰ ਮੁਆਫ ਕੀਤਾ ਜਾਵੇਗਾ ਭਾਵੇਂ ਸਰਕਾਰੀ ਬੈਕਾਂ, ਪ੍ਰਾਈਵੇਟ ਬੈਕਾਂ ਜਾ ਫਿਰ ਆੜਤੀਆਂ ਦੇ ਕਰਜ਼ੇ ਹੋਣ ਉਹ ਸਾਰੇ ਹੀ ਮੁਆਫ ਕੀਤੇ ਜਾਣਗੇ ਪਰ ਇਹ ਸਰਕਾਰ ਨੇ ਜੋਂ ਇਸ ਵਾਅਦੇ ਵਿੱਚ ਕਿਸਾਨਾਂ ਨਾਲ ਜਿਸ ਤਰਾਂ ਦਾ ਮਜ਼ਾਕ ਕੀਤਾ ਹੈ ਉਹ ਹਾਸੋਹਾਨੀ ਹੈ ਕਿ ਪੰਜ ਏਕੜ ਵਾਲੇ ਕਿਸਾਨ ਦਾ ਦੋ ਲੱਖ ਦਾ ਕਰਜ਼ਾ ਮੁਆਫ ਪੁਰ ਇਹ ਵੀ ਕਿਸੇ ਕਿਸਾਨ ਨੂੰ ਪਤਾ ਨਹੀ ਕਿ ਕਿਹੜਾ ਕਰਜ਼ਾ ਸਰਕਾਰ ਨੇ ਮੁਆਫ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਅੰਦਰ ਜੋਂ ਪਿਛਲੇ ਚਾਰ ਮਹੀਨੇ ਵਿੱਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਵਿੱਚ ਨਿੱਤ ਦਿਨ ਹੀ ਵਾਧਾ ਹੋ ਰਿਹਾ ਹੈ ਜਿਸ ਦੀ ਜਿੰਮੇਵਾਰ ਇਹ ਕਾਂਗਰਸ ਪਾਰਟੀ ਦੀ ਸਰਕਾਰ ਹੈ ਜਿਸ ਨੂੰ ਪੰਜਾਬ ਦੀ ਜਨਤਾਂ ਮੁਆਫ ਨਹੀ ਕਰੇਗੀ ਇਸ ਮੌਕੇ ਉਹਨਾਂ ਨਾਲ ਅਮਰਜੀਤ ਸਿੰਘ ਪ੍ਰਧਾਨ ਨਗਰ ਪੰਚਾਇਤ ਭਿੱਖੀਵਿੰਡ.ਰਿਕੂ ਧਵਨ ਐਮ. ਸੀ, ਮੁਖਤਿਆਰ ਸਿੰਘ ਐਮ ਸੀ, ਹਰਜੀਤ ਸਿੰਘ ਬਲੇਰ ਆਦਿ ਹਾਜ਼ਰ ਸਨ।


Related News