ਰਿਪਬਲਿਕ ਡੇ ਪ੍ਰੇਡ-2018 ਲਈ ਐੱਲ. ਪੀ. ਯੂ. ਦੀ ਵਿਦਿਆਰਥਣ ਦੀ ਚੋਣ

Thursday, Jan 04, 2018 - 09:51 AM (IST)


ਜਲੰਧਰ (ਦਰਸ਼ਨ) - ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਨੈਸ਼ਨਲ ਸਰਵਿਸ ਸਕੀਮ (ਐੱਨ.ਐੱਸ.ਐੱਸ.) ਦੀ ਇਕ ਵਿਦਿਆਰਥਣ ਅੰਬਿਕਾ ਮਿਸ਼ਰਾ ਦੀ ਨਵੀਂ ਦਿੱਲੀ 'ਚ ਰਾਜਪਥ 'ਤੇ ਇਸੇ ਮਹੀਨੇ ਆਯੋਜਿਤ ਹੋਣ ਜਾ ਰਹੀ ਨੈਸ਼ਨਲ ਰਿਪਬਲਿਕ ਡੇ ਪ੍ਰੇਡ ਲਈ ਸਿਲੈਕਸ਼ਨ ਹੋਈ ਹੈ। ਐੱਲ. ਪੀ. ਯੂ. ਦੇ ਬੀ. ਟੈੱਕ ਈ. ਸੀ. ਈ. ਦੂਜੇ ਸਾਲ 'ਚ ਪੜ੍ਹ ਰਹੀ ਇਸ ਵਿਦਿਆਰਥਣ ਲਈ ਇਹ ਇਕ ਮਾਣ ਦੀ ਗੱਲ ਹੈ ਕਿ ਉਹ ਸ਼ਾਨ ਨਾਲ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਦੇਸ਼ ਅਤੇ ਵਿਦੇਸ਼ਾਂ ਤੋਂ ਸੱਦੇ ਗਏ ਮਹਾਨੁਭਾਵਾਂ ਦੇ ਸਾਹਮਣੇ ਪ੍ਰੇਡ 'ਚ ਆਪਣੀ ਬਿਹਤਰੀਨ ਪ੍ਰਤਿਭਾ ਦਾ ਪ੍ਰਦਰਸ਼ਨ ਕਰੇਗੀ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਯੁਵਾ ਮਾਮਲਿਆਂ ਅਤੇ ਸਪੋਰਟਸ ਦੇ ਮੰਤਰਾਲੇ ਨੇ ਅੰਬਿਕਾ ਦੀ ਚੋਣ ਕਠਿਨ ਪ੍ਰਤੀਯੋਗਿਤਾਵਾਂ ਵਿਚਾਲੇ ਕੀਤੀ ਹੈ। ਅੰਬਿਕਾ ਦੀ ਸਿਲੈਕਸ਼ਨ ਉਸ ਦੁਆਰਾ ਪ੍ਰੇਡ, ਸੰਸਕ੍ਰਿਤਕ ਸਰਗਰਮੀਆਂ, ਵੱਖਰੇ ਸਮਾਜਿਕ ਮੁੱਦਿਆਂ 'ਤੇ ਡਿਬੇਟ ਦੀ ਸ਼ਮਤਾ ਅਤੇ ਆਪਣੇ ਰਾਜ ਦੇ ਕਲਚਰ ਨੂੰ ਵਿਖਾਉਣ ਜਿਹੀ ਪ੍ਰਤਿਭਾ ਦੇ ਕਾਰਨ ਕੀਤਾ ਗਿਆ ਹੈ। ਇਸ ਮਹਾਨ ਪ੍ਰੇਡ 'ਚ ਸ਼ਾਮਲ ਹੋਣ ਦੇ ਬਾਅਦ ਭਾਰਤ ਦੇ ਰਾਸ਼ਟਰਪਤੀ ਦੁਆਰਾ ਇਸ ਵਿਦਿਆਰਥਣ ਨੂੰ ਵਿਸ਼ੇਸ਼ ਪ੍ਰਮਾਣ ਪੱਤਰ ਦਿੱਤਾ ਜਾਵੇਗਾ।
ਪੱਛਮੀ ਬੰਗਾਲ ਦੇ ਖੇਤਰ ਬੈਰਕਪੁਰ ਤੋਂ ਆ ਕੇ ਐੱਲ. ਪੀ. ਯੂ. 'ਚ ਪੜ੍ਹਾਈ ਕਰ ਰਹੀ ਅੰਬਿਕਾ ਇਸੇ ਸਾਲ ਜਨਵਰੀ ਨੂੰ ਰਾਜਪਥ, ਵਿਜੇ ਚੌਕ ਤੋਂ ਲੈ ਕੇ ਇੰਡੀਆ ਗੇਟ ਤੱਕ ਦੀ ਪ੍ਰਸਿੱਧ ਰਿਪਬਲਿਕ ਡੇ ਪ੍ਰੇਡ 'ਚ ਭਾਗ ਲਵੇਗੀ। ਉਹ ਰਾਜਪਥ 'ਤੇ ਸੈਨਾ, ਨੌ-ਸੈਨਾ, ਵਾਯੂ-ਸੈਨਾ, ਅਰਧ ਸੈਨਿਕ ਬਲਾਂ ਆਦਿ ਨਾਲ ਪ੍ਰੇਡ 'ਚ ਭਾਗ ਲਵੇਗੀ। ਆਪਣੀ ਇਸ ਮਹਾਨ ਸਿਲੈਕਸ਼ਨ ਤੋਂ ਮਹਾਨ ਮੌਕਾ ਪ੍ਰਾਪਤ ਕਰਨ 'ਤੇ ਮਾਣ ਮਹਿਸੂਸ ਕਰਦਿਆਂ ਅੰਬਿਕਾ ਨੇ ਕਿਹਾ-'ਇਕ ਹੀ ਸਾਲ 'ਚ ਐੱਨ. ਐੱਸ. ਐੱਸ. ਸੇਵਾ ਲਈ 145 ਘੰਟਿਆਂ ਦੀ ਸੇਵਾ ਪੂਰੀ ਕਰਨ ਦੇ ਬਾਅਦ ਮੈਨੂੰ ਇਹ ਮਹਾਨ ਮੌਕਾ ਪ੍ਰਾਪਤ ਹੋਇਆ ਹੈ।
ਐੱਲ. ਪੀ. ਯੂ. ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਕ ਵਾਰ ਫਿਰ ਸਾਡੇ ਇਕ ਹੋਰ ਪ੍ਰਤਿਭਾਸ਼ਾਲੀ ਵਿਦਿਆਰਥੀ ਦੀ ਸਿਲੈਕਸ਼ਨ ਦੇਸ਼ ਦੀ ਟਾਪ ਸੇਰੀਮੋਨੀਅਲ ਪ੍ਰੇਡ 'ਚ ਭਾਗ ਲਈ ਹੋਈ ਹੈ। ਮੈਂ ਦੱਸਣਾ ਚਾਹੁੰਦਾ ਹਾਂ ਕਿ ਟੈਕਨਾਲੌਜੀ ਸਟਰੀਮ ਦੀ ਵਿਦਿਆਰਥਣ ਹੋਣ ਦੇ ਬਾਵਜੂਦ ਅੰਬਿਕਾ ਨੇ ਕਲਚਰਲ ਸਰਗਮੀਆਂ ਤੇ ਸਮਾਜ ਸੇਵਾ ਲਈ ਕੰਮਾਂ 'ਚ ਵੱਡੀ ਦਿਲਚਸਪੀ ਦਾ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਅੰਬਿਕਾ ਤੋਂ ਪਹਿਲਾਂ ਐੱਲ.ਪੀ.ਯੂ. ਦੇ ਕਈ ਵਿਦਿਆਰਥੀਆਂ ਦੇਵਾਂਸ਼ੂ ਚੌਹਾਨ, ਸੰਗੀਤਾ ਧਾਕੜ, ਨਿਧੀ ਨਯਨ, ਨੇਹਲ ਅਗਰਵਾਲ ਅਤੇ ਅੰਜਲੀ ਭਗਤ ਵੱਖਰੇ ਸਾਲਾਂ ਦੇ ਦੌਰਾਨ ਦਿੱਲੀ ਦੀ ਸੰਸਾਰ ਭਰ 'ਚ ਪ੍ਰਸਿੱਧ ਇਸ ਰਿਪਬਲਿਕ ਡੇ ਪ੍ਰੇਡ 'ਚ ਭਾਗ ਲੈ ਚੁੱਕੇ ਹਨ।


Related News